ਗੁਹਾਟੀ, ਅਸਾਮ ਵਿਚ ਹੜ੍ਹ ਕਾਰਨ ਬਣੀ ਗੰਭੀਰ ਸਥਿਤੀ ਕਾਰਨ 6.5 ਲੱਖ ਲੋਕ ਪ੍ਰਭਵਿਤ ਹੋਏ ਹਨ। ਇਕ ਅਧਿਕਾਰੀ ਨੇ ਦੱਸਿਆ ਕਿ ਭਾਰਤੀ ਹਾਵਈ ਸੈਨਾ ਦੇ ਜਵਾਨਾਂ ਨੇ ਡਿਬਰੂਗੜ੍ਹ ਜ਼ਿਲ੍ਹੇ ਵਿਚ ਫਸੇ 13 ਮਛੇਰਿਆਂ ਨੂੰ ਬਚਾਇਆ ਹੈ। ਆਫ਼ਤ ਪ੍ਰਬੰਧਨ ਅਧਿਕਾਰੀਆਂ ਨੇ ਦੱਸਿਆ ਕਿ ਮੌਜੂਦਾ ਹੜ੍ਹਾਂ ਕਾਰਨ ਡਿਬਰੂਗੜ੍ਹ ਜ਼ਿਲ੍ਹਾ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ, ਇਹ ਖੇਤਰ ਲਗਤਾਰ ਛੇਵੇਂ ਦਿਨ ਵੀ ਪਾਣੀ ਵਿਚ ਡੁੱਬਿਆ ਹੋਇਆ ਹੈ। ਮੁੱਖ ਮੰਤਰੀ ਹਿਮੰਤ ਵਿਸ਼ਵ ਸ਼ਰਮਾ ਨੇ ਕਿਹਾ ਬ੍ਰਹਮਪੁੱਤਰ ਨਦੀ ਖਤਰੇ ਦੇ ਨਿਸ਼ਾਨ ਤੋਂ ਉੱਪਰ ਵਹਿ ਰਹੀ ਹੈ ਅਤੇ ਮਸ਼ੀਨਾਂ ਰਾਹੀਂ ਸ਼ਹਿਰ ਵਿਚੋਂ ਪਾਣੀ ਕੱਢਣਾ ਸੰਭਵ ਨਹੀਂ ਹੈ। ਜ਼ਿਕਰਯੋਗ ਹੈ ਕਿ ਸੂਬੇ ਵਿਚ ਹੜ੍ਹਾਂ ਕਾਰਨ 19 ਜ਼ਿਲਿ੍ਹਆਂ ਵਿਚ ਸਾਢੇ ਛੇ ਲੱਖ ਤੋਂ ਜ਼ਿਆਦਾ ਲੋਕ ਪ੍ਰਭਾਵਿਤ ਹੋਏ ਹਨ।
Related Posts
Cyclone Fengal ਨੇ ਮਚਾਇਆ ਕਹਿਰ !
ਨਵੀਂ ਦਿੱਲੀ : (Cyclone Fengal Update) : ਉੱਤਰੀ ਭਾਰਤ ਵਿੱਚ ਤੇਜ਼ ਠੰਢ ਨੇ ਦਸਤਕ ਦੇਣੀ ਸ਼ੁਰੂ ਕਰ ਦਿੱਤੀ ਹੈ। ਇਸ…
ਪੁਲਿਸ ਦੇ ਸਪੈਸ਼ਲ ਸੈੱਲ ਮੁਲਾਜ਼ਮਾਂ ਨੂੰ ਵੀ ਢਿਲੋਂ ਗੈਂਗ ਦਿੰਦਾ ਰਿਹੈ ਧਮਕੀਆਂ, ਨਾਜਾਇਜ਼ ਅਸਲੇ ਸਮੇਤ ਗੁਰਗਾ ਗ੍ਰਿਫਤਾਰ
ਪਟਿਆਲਾ : ਪੁਲਿਸ ਸਪੈਸ਼ਲ ਸੈੱਲ ਟੀਮ ਨੇ ਐਨਆਈਏ ਵਲੋਂ ਇਨਾਮੀ ਮੁਲਜ਼ਮ ਤੇ ਗੈਂਗਸਟਰ ਗੋਲਡੀ ਢਿਲੋਂ ਦੇ ਗੁਰਗੇ ਨੂੰ ਨਾਜਾਇਜ਼ ਅਸਲੇ…
ਗੁਰਪ੍ਰੀਤ ਸਿੰਘ ਭੁੱਲਰ ਆਈਪੀਐਸ ਨੇ ਬਤੌਰ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਦਾ ਸੰਭਾਲਿਆ ਕਾਰਜ਼ਭਾਰ
ਅੰਮ੍ਰਿਤਸਰ : ਗੁਰਪ੍ਰੀਤ ਸਿੰਘ ਭੁੱਲਰ ਆਈਪੀਐਸ ਨੇ ਅੱਜ ਬਤੌਰ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਦਾ ਕਾਰਜ਼ਭਾਰ ਸੰਭਾਲਿਆ। ਇਸ ਉਪਰੰਤ ਉਨਾਂ ਨੇ ਕਿਹਾ…