ਨਵੀਂ ਦਿੱਲੀ- ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੀਆਂ ਮੁਸ਼ਕਲਾਂ ਘੱਟ ਹੋਣ ਦਾ ਨਾਂ ਨਹੀਂ ਲੈ ਰਹੀਆਂ। ਸ਼ਰਾਬ ਘਪਲੇ ਮਾਮਲੇ ਮਗਰੋਂ ਹੁਣ ਸੀ. ਬੀ. ਆਈ. ਨੇ ਜਾਸੂਸੀ ਕਾਂਡ ‘ਚ ਸਿਸੋਦੀਆ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਸੀ. ਬੀ. ਆਈ. ਨੇ ਫੀਡਬੈਕ ਯੂਨਿਟ ਮਾਮਲੇ ‘ਚ ਮਨੀਸ਼ ‘ਤੇ ਕੇਸ ਦਰਜ ਕੀਤਾ ਹੈ। ਸਿਸੋਦੀਆ ‘ਤੇ ਦੋਸ਼ ਹੈ ਕਿ ਉਨ੍ਹਾਂ ਨੇ ਸਾਲ 2016 ‘ਚ ਇਕ ਫੀਡਬੈਕ ਯੂਨਿਟ (FBU) ਤਿਆਰ ਕੀਤੀ ਸੀ। ਇਸ ਯੂਨਿਟ ਵਿਚ ਕਈ ਲੋਕਾਂ ਦੀ ਜਾਸੂਸੀ ਕੀਤੀ ਗਈ। ਦੋਸ਼ ਹੈ ਕਿ ਇਸ ਯੂਨਿਟ ‘ਚ ਭਰਤੀ ਲਈ ਕੇਂਦਰ ਸਰਕਾਰ ਤੋਂ ਆਗਿਆ ਨਹੀਂ ਲਈ ਸੀ।
ਮਨੀਸ਼ ਸਿਸੋਦੀਆ ਦੀਆਂ ਵਧੀਆਂ ਮੁਸ਼ਕਲਾਂ, CBI ਨੇ ਦਰਜ ਕੀਤਾ ਇਕ ਹੋਰ ਮਾਮਲਾ
