ਜਲੰਧਰ,ਜਲੰਧਰ ਪੱਛਮੀ ਵਿਧਾਨ ਸਭਾ ਦੀ ਜ਼ਿਮਨੀ ਚੋਣ ਤੋਂ ਪਹਿਲਾਂ ਭਾਰਤੀ ਜਨਤਾ ਪਾਰਟੀ ਨੂੰ ਵੱਡਾ ਝਟਕਾ ਲੱਗਾ ਹੈ। ਅੱਜ ਸਾਬਕਾ ਸੀਨੀਅਰ ਡਿਪਟੀ ਮੇਅਰ ਕਮਲਜੀਤ ਸਿੰਘ ਭਾਟੀਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਘਰ ਜਲੰਧਰ ਪਹੁੰਚ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ। ਚੋਣਾਂ ਤੋਂ ਪਹਿਲਾਂ ਭਾਜਪਾ ਲਈ ਇਹ ਇਕ ਵੱਡਾ ਝਟਕਾ ਹੈ, ਕਿਉਂਕਿ ਭਾਟੀਆ ਸ਼ੀਤਲ ਅੰਗੁਰਾਲ ਅਤੇ ਸਾਬਕਾ ਸੰਸਦ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਦੇ ਬਹੁਤ ਕਰੀਬੀ ਮੰਨੇ ਜਾਂਦੇ ਸਨ ਅਤੇ ਪੱਛਮੀ ਹਲਕੇ ਵਿੱਚ ਭਾਟੀਆ ਦਾ ਵੱਡਾ ਵੋਟ ਬੈਂਕ ਸੀ। ਅਜਿਹੇ ਵਿੱਚ ਚੋਣਾਂ ਤੋਂ 10 ਦਿਨ ਪਹਿਲਾਂ ਉਨ੍ਹਾਂ ਦਾ ‘ਆਪ’ ਵਿੱਚ ਸ਼ਾਮਲ ਹੋਣਾ ਭਾਜਪਾ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਜ਼ਿਕਰਯੋਗ ਹੈ ਕਿ ਕਮਲਜੀਤ ਸਿੰਘ ਭਾਟੀਆ ਨੇ ਲੋਕ ਸਭਾ ਚੋਣਾਂ ਦੌਰਾਨ ਭਾਜਪਾ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਲਈ ਜ਼ੋਰਦਾਰ ਪ੍ਰਚਾਰ ਕੀਤਾ ਸੀ। ਅਜਿਹੇ ਵਿੱਚ ਰਿੰਕੂ ਦੇ ਪੱਛਮੀ ਹਲਕੇ ’ਚ ਕਾਫੀ ਵੋਟਾਂ ਪਈਆਂ ਹਨ। ਉਹ ਕਾਂਗਰਸ ਤੋਂ ਮਹਿਜ਼ 1500 ਵੋਟਾਂ ਨਾਲ ਪਿੱਛੇ ਰਹੇ ਸਨ।
Related Posts
ਬਿਜਲੀ ਦੀਆਂ ਦਰਾਂ ਘਟਾਉਣ ਦਾ ਨੋਟੀਫਿਕੇਸ਼ਨ ਸਰਕਾਰ ਵਲੋਂ ਕੀਤਾ ਜਾਰੀ
ਚੰਡੀਗੜ੍ਹ, 23 ਨਵੰਬਰ (ਦਲਜੀਤ ਸਿੰਘ)- ਬਿਜਲੀ ਦੀਆਂ ਦਰਾਂ ਘਟਾਉਣ ਦਾ ਨੋਟੀਫਿਕੇਸ਼ਨ ਸਰਕਾਰ ਵਲੋਂ ਕੀਤਾ ਜਾਰੀ | Post Views: 18
ਐਨ.ਆਈ.ਏ. ਨੇ ਮੁੰਬਈ ਪੁਲਿਸ ਦੇ ਸਾਬਕਾ ਐਨਕਾਊਂਟਰ ਸਪੈਸ਼ਲਿਸਟ ਦੀਪ ਸ਼ਰਮਾ ਨੂੰ ਕੀਤਾ ਗ੍ਰਿਫ਼ਤਾਰ
ਮੁੰਬਈ,17 ਜੂਨ (ਦਲਜੀਤ ਸਿੰਘ)- ਐਨ.ਆਈ.ਏ. ਨੇ ਸ਼ਿਵ ਸੈਨਾ ਨੇਤਾ ਅਤੇ ਮੁੰਬਈ ਪੁਲਿਸ ਦੇ ਸਾਬਕਾ ਐਨਕਾਊਂਟਰ ਸਪੈਸ਼ਲਿਸਟ (ਮੁਕਾਬਲੇ ਦੇ ਮਾਹਿਰ) ਪ੍ਰਦੀਪ…
ਪੈਰੋਲ ਮਿਲਣ ’ਤੇ ਪੁਲੀਸ ਦੇ ਸਖ਼ਤ ਪਹਿਰੇ ਹੇਠ ਡੇਰਾ ਮੁਖੀ ਨੂੰ ਯੂਪੀ ਸਥਿਤ ਆਸ਼ਰਮ ਭੇਜਿਆ ਗਿਆ
ਸਿਰਸਾ, 15 ਅਕਤੂਬਰ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਅੱਜ ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚੋਂ ਚਾਲੀ ਦਿਨਾਂ ਦੀ ਪੈਰੋਲ…