ਜਲੰਧਰ, ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਬੀਬੀ ਸੁਰਜੀਤ ਕੌਰ ਨੇ ਜਲੰਧਰ ਪੱਛਮੀ ਵਿਧਾਨ ਸਭਾ ਹਲਕੇ ਵਿੱਚ ਚੋਣ ਮੈਦਾਨ ਵਿੱਚ ਡਟੇ ਰਹਿਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਨੇ ਨਵੇਂ ਬਣੇ ਐਮਪੀ ਭਾਈ ਅੰਮ੍ਰਿਤਪਾਲ ਸਿੰਘ ਤੇ ਸਰਬਜੀਤ ਸਿੰਘ ਦੇ ਮਾਪਿਆਂ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਦਾ ਸਾਥ ਦਿੱਤਾ ਜਾਵੇ ਕਿਉਂਕਿ ਪਾਰਟੀ ਦੇ ਕੁਝ ਆਗੂਆਂ ਨੇ ਪਾਰਟੀ ਦਾ ਚੋਣ ਨਿਸ਼ਾਨ ਖੋਹਣ ਲਈ ਪੂਰਾ ਜ਼ੋਰ ਲਾਇਆ ਸੀ। ਇੱਥੋਂ ਤੱਕ ਕਿ ਚੋਣ ਅਧਿਕਾਰੀ ਕੋਲ ਜਾ ਕੇ ਜਾਅਲੀ ਦਸਤਖਤਾਂ ਵਾਲੀ ਚਿੱਠੀ ਦੇ ਕੇ ਕਿਹਾ ਸੀ ਕਿ ਬੀਬੀ ਸੁਰਜੀਤ ਕੌਰ ਆਪਣੇ ਕਾਗਜ਼ ਵਾਪਸ ਲੈਣਾ ਚਾਹੁੰਦੇ ਹਨ। ਜ਼ਿਕਰਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਇੱਕ ਵੱਡੇ ਧੜੇ ਵੱਲੋਂ ਬਗਾਵਤ ਕੀਤੇ ਜਾਣ ਬਾਅਦ ਜਲੰਧਰ ਸ਼ਹਿਰੀ ਦੇ ਪ੍ਰਧਾਨ ਕੁਲਵੰਤ ਸਿੰਘ ਮੰਨਣ ਨੇ ਐਲਾਨ ਕੀਤਾ ਸੀ ਕਿ ਪਾਰਟੀ ਹਾਈਕਮਾਂਡ ਨੇ ਬੀਬੀ ਸੁਰਜੀਤ ਕੌਰ ਦੀ ਹਮਾਇਤ ਨਾ ਕਰਨ ਦਾ ਫੈਸਲਾ ਕੀਤਾ ਹੈ। ਬੀਬੀ ਸੁਰਜੀਤ ਕੌਰ ਦੇ ਚੋਣ ਮੈਦਾਨ ਵਿੱਚ ਡਟੇ ਰਹਿਣ ਨਾਲ ਸ਼੍ਰੋਮਣੀ ਅਕਾਲੀ ਦਲ ਦੀ ਸਥਿਤੀ ਪੇਚੀਦਾ ਬਣਦੀ ਜਾ ਰਹੀ ਹੈ।
Related Posts
ਜਲੰਧਰ ਦਾ ਇਹ ਇਲਾਕਾ ਬਣਿਆ ਪੁਲਸ ਛਾਉਣੀ, ਰਾਹ ਹੋਏ ਬੰਦ, ਦੇਖੋ ਤਣਾਅਪੂਰਨ ਮਾਹੌਲ ਦੀਆਂ ਤਸਵੀਰਾਂ
ਜਲੰਧਰ- ਜਲੰਧਰ ਦੇ ਲਤੀਫ਼ਪੁਰਾ ‘ਚ ਸ਼ੁੱਕਰਵਾਰ ਸਵੇਰੇ ਉਸ ਵੇਲੇ ਮਾਹੌਲ ਤਣਾਅਪੂਰਨ ਬਣ ਗਿਆ, ਜਦੋਂ ਨਾਜਾਇਜ਼ ਕਬਜ਼ਿਆਂ ਨੂੰ ਲੈ ਕੇ ਪੁਲਸ…
ਹੁਨਰ ਤੇ ਰੋਜ਼ਗਾਰ ਯੋਗਤਾ ਵਧਾ ਕੇ ਬੇਰੋਜ਼ਗਾਰ ਨੌਜਵਾਨਾਂ ਨੂੰ ਰੋਜ਼ਗਾਰ ਵਿੱਚ ਮੱਦਦ ਲਈ ਪੰਜਾਬ ‘ਮੇਰਾ ਕੰਮ ਮੇਰਾ ਮਾਣ’ ਸਕੀਮ ਸ਼ੁਰੂ ਕਰੇਗਾ
ਚੰਡੀਗੜ੍ਹ, 26 ਅਗਸਤ (ਦਲਜੀਤ ਸਿੰਘ)- ਸੂਬੇ ਦੇ ਬੇਰੋਜ਼ਗਾਰ ਨੌਜਵਾਨਾਂ ਨੂੰ ਥੋੜੇਂ ਸਮੇਂ ਦੀ ਮੁਫਤ ਹੁਨਰ ਸਿਖਲਾਈ ਰਾਹੀਂ ਉਨ੍ਹਾਂ ਦੇ ਚੁਣੇ…
ਮੁੱਖ ਮੰਤਰੀ ਚਰਨਜੀਤ ਚੰਨੀ ਪ੍ਰਚੀਨ ਸ਼ਿਵ ਮੰਦਰ ਹੋਏ ਨਤਮਸਤਕ
ਕਲਾਨੌਰ, 8 ਫਰਵਰੀ (ਬਿਊਰੋ)- ਮੰਗਲਵਾਰ ਨੂੰ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਵਜੋਂ ਚੋਣ ਲੜ ਰਹੇ…