ਨਵੀਂ ਦਿੱਲੀ, ਸਿਹਤ ਮੰਤਰੀ ਜੇ ਪੀ ਨੱਢਾ ਨੂੰ ਉਪਰਲੇ ਸਦਨ ਦੇ ਸੈਸ਼ਨ ਦੇ ਪਹਿਲੇ ਦਿਨ ਅੱਜ ਰਾਜ ਸਭਾ ਵਿਚ ਸਦਨ ਦਾ ਨੇਤਾ ਨਿਯੁਕਤ ਕੀਤਾ ਗਿਆ ਹੈ। ਇਸ ਦਾ ਐਲਾਨ ਚੇਅਰਮੈਨ ਜਗਦੀਪ ਧਨਖੜ ਨੇ ਕੀਤਾ। ਜਦੋਂ ਇਹ ਐਲਾਨ ਕੀਤਾ ਗਿਆ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਸਦਨ ਵਿਚ ਮੌਜੂਦ ਸਨ। ਭਾਜਪਾ ਨੇ ਪਹਿਲਾਂ ਨੱਢਾ ਨੂੰ ਸਦਨ ਦਾ ਨੇਤਾ ਨਿਯੁਕਤ ਕਰਨ ਦਾ ਫ਼ੈਸਲਾ ਕੀਤਾ ਸੀ ਅਤੇ ਇਸ ਨੂੰ ਅੱਜ ਰਾਜ ਸਭਾ ਵਿਚ ਜਾਣੂ ਕਰਵਾਇਆ।
ਜੇ ਪੀ ਨੱਢਾ ਰਾਜ ਸਭਾ ਵਿਚ ਸਦਨ ਦੇ ਨੇਤਾ ਨਿਯੁਕਤ
