ਲੁਧਿਆਣਾ : ਮੋਟਰਸਾਈਕਲ ਤੇ ਨਕਦੀ ਲੁੱਟਣ ਦੇ ਮਾਮਲੇ ‘ਚ ਪੁਲਿਸ ਨੇ ਜਦ ਸੁਣਵਾਈ ਨਾ ਕੀਤੀ ਤਾਂ ਵਿਅਕਤੀ ਨੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆl ਅਦਾਲਤ ਦੇ ਆਦੇਸ਼ਾਂ ਤੇ ਪੁਲਿਸ ਨੇ ਵਾਰਦਾਤ ਦੇ 11 ਮਹੀਨੇ ਬਾਅਦ ਤਿੰਨ ਮੁਲਜ਼ਮਾਂ ਦੇ ਖਿਲਾਫ ਮੁਕਦਮਾ ਦਰਜ ਕਰ ਲਿਆ ਹੈ।
ਪੰਜਾਬ ਹਰਿਆਣਾ ਹਾਈਕੋਰਟ ‘ਚ ਪਟੀਸ਼ਨ ਦਾਇਰ ਕਰਦਿਆਂ ਰਣਜੋਧ ਪਾਰਕ ਹੈਬੋਵਾਲ ਦੇ ਵਾਸੀ ਸਤਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਬੇਟਾ ਕੁਲਵਿੰਦਰ ਸਿੰਘ 30 ਜੁਲਾਈ 2023 ਨੂੰ ਚੀਮਾ ਚੌਕ ਸਥਿਤ ਇਕ ਲਾਟਰੀ ਦੇ ਸਟਾਲ ‘ਤੇ ਲਾਟਰੀ ਖਰੀਦਣ ਲਈ ਗਿਆl ਇਸ ਸਬੰਧੀ ਜਿਵੇਂ ਹੀ ਸ਼ਿਕਾਇਤਕਰਤਾ ਦੇ ਦੂਸਰੇ ਪੁੱਤਰ ਕਮਲਜੀਤ ਸਿੰਘ ਨੂੰ ਪਤਾ ਲੱਗਾ ਤਾਂ ਉਹ ਆਪਣੇ ਦੋਸਤ ਹਰਪਿੰਦਰ ਸਿੰਘ ਨਾਲ ਲੈ ਕੇ ਕੁਲਵਿੰਦਰ ਨੂੰ ਲਾਟਰੀ ਪਾਉਣ ਤੋਂ ਰੋਕਣ ਲਈ ਲਾਟਰੀ ਸਟਾਲ ‘ਤੇ ਪਹੁੰਚੇl ਇਸੇ ਦੌਰਾਨ ਲਾਟਰੀ ਸਟਾਲ ‘ਤੇ ਮੌਜੂਦ ਤਿੰਨ ਵਿਅਕਤੀਆਂ ਨੇ ਕਮਲਜੀਤ ਸਿੰਘ ਤੇ ਉਸਦੇ ਦੋਸਤ ਨੂੰ ਘੇਰ ਲਿਆl ਮੁਲਜ਼ਮਾਂ ਨੇ ਕਮਲਜੀਤ ਸਿੰਘ ਤੇ ਹਰਪਿੰਦਰ ਸਿੰਘ ਨੂੰ ਧੱਕੇ ਨਾਲ ਦੁਕਾਨ ‘ਚ ਬੰਦ ਕਰ ਕੇ ਉਨ੍ਹਾਂ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀl