ਖੇਮਕਰਨ : ਚੌਕੀ ਕੇਕੇ ਬੈਰੀਅਰ ਤੇ ਮੀਆਂਵਾਲਾ ਵਿਚਕਾਰ ਬੀਐੱਸਐੱਫ ਅਤੇ ਪੰਜਾਬ ਪੁਲਿਸ ਨੇ ਇਕ ਪੈਕੇਟ ਹੈਰੋਇਨ ਦਾ ਬਰਾਮਦ ਕੀਤਾ ਹੈ। ਜਾਣਕਾਰੀ ਅਨੁਸਾਰ ਮੰਗਲਵਾਰ ਦੁਪਹਿਰ ਪਾਕਿਸਤਾਨ ਤਰਫੋਂ ਆਏ ਡਰੋਨ ਦੀ ਆਮਦ ਦਰਜ ਕੀਤੀ ਗਈ ਜਿਸ ਕਾਰਨ ਡਰੋਨ ਵੱਲੋਂ ਸੁੱਟੇ ਗਏ ਹੈਰੋਇਨ ਦੇ ਪੈਕਟ ਨੂੰ ਬੀਐੱਸਐੱਫ ਦੀ 101 ਬਟਾਲੀਅਨ ਤੇ ਪੰਜਾਬ ਪੁਲਿਸ ਨੇ ਬਰਾਮਦ ਕਰ ਲਿਆ। ਇਸ ਪੈਕਟ ’ਚੋਂ ਅੱਧਾ ਕਿੱਲੋ ਹੈਰੋਇਨ ਮਿਲੀ ਹੈ।ਹੈਰੋਇਨ ਦੀ ਬਰਮਦਗੀ ਤੋਂ ਬਾਅਦ ਸੁਰੱਖਿਆ ਬਲਾਂ ਵੱਲੋਂ ਸਾਰੇ ਇਲਾਕੇ ਦੀ ਛਾਣਬੀਨ ਕੀਤੀ ਗਈ।
ਖੇਮਕਰਨ ‘ਚ ਡਰੋਨ ਵੱਲੋਂ ਸੁੱਟਿਆ ਅੱਧਾ ਕਿੱਲੋ ਹੈਰੋਇਨ ਦਾ ਪੈਕੇਟ ਬਰਾਮਦ, ਇਲਾਕੇ ਦੀ ਕੀਤੀ ਗਈ ਛਾਣਬੀਣ
