ਘਨੌਲੀ, ਭਰਤਗੜ੍ਹ ਪੁਲੀਸ ਚੌਕੀ ਅਧੀਨ ਵਿਰਸਾ ਹੋਟਲ ਦੇ ਸਾਹਮਣੇ ਸਰਸਾ ਨੰਗਲ ਵਿਖੇ ਬੀਤੀ ਰਾਤ ਹੁੱਲੜਬਾਜ਼ਾਂ ਨੇ ਹਿਮਾਚਲ ਨੰਬਰ ਵਾਲੀਆਂ ਲਗਪਗ ਅੱਧੀ ਦਰਜਨ ਕਾਰਾਂ ਦੇ ਸ਼ੀਸ਼ੇ ਤੋੜ ਦਿੱਤੇ। ਇਸ ਸਬੰਧੀ ਪੁਲੀਸ ਨੂੰ ਸੂਚਨਾ ਮਿਲਣ ’ਤੇ ਥਾਣਾ ਕੀਰਤਪੁਰ ਸਾਹਿਬ ਦੇ ਐੱਸਐੱਚਓ ਜਤਿਨ ਕਪੂਰ ਅਤੇ ਭਰਤਗੜ੍ਹ ਪੁਲੀਸ ਦੇ ਚੌਕੀ ਇੰਚਾਰਜ ਚਰਨ ਸਿੰਘ ਪੁਲੀਸ ਫੋਰਸ ਸਮੇਤ ਮੌਕੇ ’ਤੇ ਪੁੱਜੇ ਅਤੇ ਉਨ੍ਹਾਂ 4 ਨੌਜਵਾਨਾਂ ਨੂੰ ਕਾਬੂ ਕਰ ਲਿਆ, ਜਦੋਂ ਕਿ 4-5 ਨੌਜਵਾਨ ਫ਼ਰਾਰ ਹੋ ਗਏ। ਐੱਸਐੱਚਓ ਨੇ ਦੱਸਿਆ ਕਿ ਨੌਜਵਾਨ ਕਥਿਤ ਤੌਰ ’ਤੇ ਸ਼ਰਾਬੀ ਸਨ ਤੇ ਉਨ੍ਹਾਂ ਦਾ ਮੈਡੀਕਲ ਕਰਵਾਉਣ ਉਪਰੰਤ ਕਾਰਵਾਈ ਕੀਤੀ ਗਈ। ਅੱਜ ਟੈਕਸੀ ਚਾਲਕਾਂ ਦੇ ਬਿਆਨ ਕਲਮਬੱਧ ਕੀਤੇ ਜਾਣਗੇ।
ਰੂਪਨਗਰ: ਸਰਸਾ ਨੰਗਲ ਨੇੜੇ ਹੁੱਲੜਬਾਜ਼ਾਂ ਨੇ ਅੱਧੀ ਦਰਜਨ ਹਿਮਾਚਲ ਨੰਬਰ ਕਾਰਾਂ ’ਤੇ ਹਮਲਾ ਕੀਤਾ
