ਚੰਡੀਗੜ੍ਹ, ਦੇਸ਼ ਵਿੱਚ ਵੱਖ-ਵੱਖ ਥਾਵਾਂ ‘ਤੇ ਸਥਿਤ ਹਵਾਈ ਅੱਡੇ, ਹਸਪਤਾਲ, ਸਕੂਲ, ਕਾਲਜ ਯੂਨੀਵਰਸਿਟੀਆਂ ਅਤੇ ਅਜਾਇਬ ਘਰਾਂ ਨੂੰ ਬੰਬ ਦੀਆਂ ਧਮਕੀ ਭਰੀਆਂ ਈਮੇਲਜ਼ ਮਿਲ ਰਹੀਆਂ ਹਨ, ਜੋ ਕਿ ਬਾਅਦ ਵਿਚ ਝੂਠੀਆਂ ਪਾਈਆਂ ਜਾਂਦੀਆਂ ਹਨ। ਇਹ ਵਰਤਾਰਾ ਕਾਫ਼ੀ ਸਮੇਂ ਤੋਂ ਜਾਰੀ ਹੈ। ਇਨ੍ਹਾਂ ਧਮਕੀਆਂ ਕਾਰਨ ਸਕੂਲ, ਕਾਲਜ ਅਤੇ ਜਹਾਜ਼ਾਂ ਆਦਿ ਸਮੇਤ ਹੋਰ ਥਾਵਾਂ ਨੂੰ ਅਚਾਨਕ ਖ਼ਾਲੀ ਕਰਵਾਉਣਾ ਪੈ ਰਿਹਾ ਹੈ। ਇਹ ਈਮੇਲਜ਼ ਅੱਜ ਪਟਨਾ, ਵਡੋਦਰਾ, ਜੈਪੂਰ ਦੇ ਹਵਾਈ ਅੱਡਿਆਂ ਨੂੰ ਮਿਲੀਆਂ। ਇਸ ਤੋਂ ਇਲਾਵਾ ਕੋਲਕਾਤਾ ਅਤੇ ਜੈਪੂਰ ਦੀਆਂ ਕੁੱਝ ਸੰਸਥਾਵਾਂ ਨੂੰ ਵੀ ਬੰਬ ਦੀ ਧਮਕੀ ਭਰੀਆਂ ਈਮੇਲਜ਼ ਮੀਲੀਆਂ ਹਨ।
ਦੇਸ਼ ਦੇ ਕਈ ਹਿੱਸਿਆਂ ਵਿੱਚ ਵੱਖ ਵੱਖ ਅਦਾਰਿਆਂ ਨੂੰ ਬੰਬ ਨਾਲ ਉਡਾਉਣ ਦੀਆਂ ਈਮੇਲਜ਼ ਪਹੁੰਚੀਆਂ
