ਚੰਡੀਗੜ੍ਹ- ਸ਼ਹਿਰ ‘ਚ ਕੋਰੋਨਾ ਦੇ ਮਾਮਲੇ ਫਿਰ ਵੱਧ ਗਏ। ਐਤਵਾਰ 34 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ, ਜਿਨ੍ਹਾਂ ‘ਚ 23 ਮਰਦ ਅਤੇ 11 ਔਰਤਾਂ ਹਨ। ਸੈਕਟਰ-20 ਅਤੇ 21 ‘ਚ ਸਭ ਤੋਂ ਜ਼ਿਆਦਾ ਤਿੰਨ-ਤਿੰਨ, ਜਦੋਂ ਕਿ ਹੋਰ ਜਗ੍ਹਾ ਤੋਂ ਇਕ-ਇਕ ਕੇਸ ਆਇਆ ਹੈ। ਇਸ ਦੇ ਨਾਲ ਹੀ ਸਰਗਰਮ ਮਰੀਜ਼ਾਂ ਦੀ ਗਿਣਤੀ 168 ਤੱਕ ਪਹੁੰਚ ਗਈ ਹੈ। ਇਕ ਹਫ਼ਤੇ ਦੇ ਔਸਤਨ ਕੇਸ ਦੇਖੀਏ ਤਾਂ ਰੋਜ਼ਾਨਾ 24 ਕੇਸ ਆ ਰਹੇ ਹਨ। ਨਵੇਂ ਮਰੀਜ਼ਾਂ ਦੇ ਨਾਲ ਹੀ 20 ਠੀਕ ਹੋ ਕੇ ਡਿਸਚਾਰਜ ਹੋਏ। ਐਤਵਾਰ ਪਾਜ਼ੇਟੀਵਿਟੀ ਦਰ ਵੱਧ ਕੇ 5.35 ਫ਼ੀਸਦੀ ਰਿਕਾਰਡ ਕੀਤੀ ਗਈ।
ਉੱਥੇ ਹੀ ਕੋਵਿਡ ਕੇਸ ਵੱਧਣ ਦੇ ਨਾਲ ਹੀ ਸਿਹਤ ਵਿਭਾਗ ਨੇ ਟੈਸਟਿੰਗ ਵੀ ਵਧਾ ਦਿੱਤੀ ਹੈ। ਅਜਿਹੇ ‘ਚ 24 ਘੰਟਿਆਂ ਦੌਰਾਨ 635 ਲੋਕਾਂ ਦੀ ਟੈਸਟਿੰਗ ਕੀਤੀ ਗਈ ਹੈ। ਸਰਗਰਮ ਕੇਸਾਂ ਵਿਚੋਂ 12 ਮਰੀਜ਼ ਪੀ. ਜੀ. ਆਈ., ਇਕ ਜੀ. ਐੱਮ. ਸੀ. ਐੱਚ.-32 ਅਤੇ ਤਿੰਨ ਜੀ. ਐੱਮ. ਐੱਸ. ਐੱਚ.-16 ‘ਚ ਦਾਖ਼ਲ ਹਨ। ਬਾਕੀ ਮਰੀਜ਼ ਹੋਮ ਆਈਸੋਲੇਸ਼ਨ ‘ਚ ਹਨ।