ਖਡੂਰ ਸਾਹਿਬ : ਬਾਬਾ ਸੇਵਾ ਸਿੰਘ ਜੀ ਕਾਰ ਸੇਵਾ ਖਡੂਰ ਸਾਹਿਬ ਵਾਲਿਆਂ ਦੀ ਸਰਪ੍ਰਸਤੀ ਹੇਠ ਚੱਲ ਰਹੇ ਨਿਸ਼ਾਨ-ਏ-ਸਿੱਖੀ ਇੰਸਟੀਚਿਊਟ ਆਫ ਸਾਇੰਸ ਐਂਡ ਟ੍ਰੇਨਿੰਗ ਐੱਨਡੀ ਵਿੰਗ ਚੌਥਾ ਕੋਰਸ ਦੇ ਵਿਦਿਆਰਥੀਆਂ ਗੁਰਸਿਮਰਨ ਸਿੰਘ ਵਾਲੀਆ ਕਪੂਰਥਲਾ ਨੇ ਫਲਾਇੰਗ ਅਫਸਰ ਵਜੋਂ ਅਤੇ ਹਰਵੀਰ ਸਿੰਘ ਬਠਿੰਡਾ ਨੇ ਸਬ ਲੈਫਟੀਨੈਂਟ ਵਜੋਂ ਜੁਆਇਨ ਕੀਤਾ। ਇਸ ਸੰਸਥਾ ਦੇ ਡਾਇਰੈਕਟਰ ਮੇਜਰ ਜਨਰਲ ਬਲਵਿੰਦਰ ਸਿੰਘ ਵੀਐੱਸਐੱਮ ਨੇ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ। ਗਰੁੱਪ ਕੈਪਟਨ ਬਲਜੀਤ ਸਿੰਘ ਨੇ ਦੱਸਿਆ ਕਿ ਇਸ ਸੰਸਥਾ ਤੋਂ 19 ਵਿਦਿਆਰਥੀਆਂ ਨੇ ਐੱਨਡੀਏ ‘ਚ ਜੁਆਇਨਿੰਗ ਕਰ ਲਈ ਹੈ ਤੇ 4 ਵਿਦਿਆਰਥੀ ਇਸ ਮਹੀਨੇ ਦੇ ਆਖਰੀ ਹਫਤੇ ਜੁਆਇਨ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਸਾਲ ਤੋਂ ਸੰਸਥਾ ਵਿੱਚੋਂ 8 ਲੜਕੀਆਂ ਵੀ ਐੱਨਡੀਏ ਦੀ ਟ੍ਰੇਨਿੰਗ ਲੈ ਰਹੀਆਂ ਹਨ। ਇਸ ਮੌਕੇ ਸੰਸਥਾ ਦਾ ਸਮੂਹ ਸਟਾਫ, ਬਾਬਾ ਗੁਰਪ੍ਰੀਤ ਸਿੰਘ ਅਤੇ ਬਾਬਾ ਬਲਦੇਵ ਸਿੰਘ ਆਦਿ ਹਾਜ਼ਰ ਸਨ।
Related Posts
farmer protest : 101 ਮਰਜੀਵੜਿਆਂ ਦਾ ਜਥਾ ਸ਼ੰਭੂ ਬਾਰਡਰ ਤੋਂ ਦਿੱਲੀ ਵੱਲ ਪੈਦਲ ਕੂਚ ਲਈ ਹੋਇਆ ਰਵਾਨਾ, ਰਿਆਣਾ ਪੁਲਿਸ ਪ੍ਰਸ਼ਾਸਨ ਨੇ ਕੀਤੀ ਸਖਤ ਬੈਰੀਕੇਡਿੰਗ
ਰਾਜਪੁਰਾ : ਪੰਜਾਬ ਦੇ ਪ੍ਰਵੇਸ਼ ਦੁਆਰ ਸ਼ੰਭੂ ਬੈਰੀਅਰ ਤੋਂ 101 ਮਰਜੀਵੜਿਆਂ ਦਾ ਜਥਾ ਸ਼ੰਭੂ ਬਾਰਡਰ ਤੋਂ ਦਿੱਲੀ ਵੱਲ ਪੈਦਲ ਕੂਚ…
ਪੰਜਾਬ ‘ਚ ਵੱਡੀ ਵਾਰਦਾਤ, ਘੋੜੀ ਖਰੀਦਣ ਲਈ ਬੈਂਕ ‘ਚ ਮਾਰਿਆ ਡਾਕਾ
ਅੰਮ੍ਰਿਤਸਰ – ਅਕਸਰ ਹੀ ਸੁਣਨ ਨੂੰ ਮਿਲਦਾ ਹੈ ਕਿ ਪੰਜਾਬੀਆਂ ਦੇ ਸ਼ੌਂਕ ਅਵੱਲੇ ਹੁੰਦੇ ਹਨ ਅਤੇ ਪੰਜਾਬੀ ਆਪਣੇ ਸ਼ੌਂਕ ਲਈ…
ਰਵਨੀਤ ਬਿੱਟੂ ਦੇ ‘ਗਧਿਆਂ ਤੋਂ ਸ਼ੇਰ ਮਰਵਾਉਣ’ ਵਾਲੇ ਬਿਆਨ ਨੇ ਪਾਇਆ ਭੜਥੂ, ਪੰਜਾਬ ਕਾਂਗਰਸ ‘ਚ ਮਚਿਆ ਘਮਾਸਾ
ਲੁਧਿਆਣਾ, 31 ਮਾਰਚ (ਬਿਊਰੋ)- ਪੰਜਾਬ ਕਾਂਗਰਸ ਦਾ ਨਵਾਂ ਪ੍ਰਧਾਨ ਲੱਗਣ ਤੋਂ ਪਹਿਲਾਂ ਹੀ ਪਾਰਟੀ ‘ਚ ਖਿੱਚੋਤਾਣ ਦਿਨੋਂ-ਦਿਨ ਤੇਜ਼ ਹੋ ਰਹੀ ਹੈ।…