ਲੁਧਿਆਣਾ : ਪੰਜਾਬ ’ਚ ਗਰਮੀ ਦਾ ਕਹਿਰ ਇਸ ਕਦਰ ਜਾਰੀ ਹੈ ਕਿ ਦਿਨ ਵੇਲੇ ਸੂਰਜ ਆਸਮਾਨ ਤੋਂ ਅੱਗ ਵਰ੍ਹਾਉਂਦਾ ਹੈ ਤੇ ਰਾਤ ਨੂੰ ਵੀ ਲੋਕ ਤਪਿਸ਼ ਨਾਲ ਝੁਲਸਣ ਲੱਗੇ ਹਨ। ਸੋਮਵਾਰ ਨੂੰ ਵੀ ਲੂ ਕਾਰਨ ਸੂਬੇ ’ਚ ਜ਼ਬਰਦਸਤ ਗਰਮੀ ਰਹੀ। ਅੰਮ੍ਰਿਤਸਰ, ਲੁਧਿਆਣਾ, ਪਟਿਆਲਾ ਤੇ ਚੰਡੀਗੜ੍ਹ ’ਚ ਅੱਤ ਲੂ ਦੀ ਸਥਿਤੀ ਰਹੀ। ਪਠਾਨਕੋਟ, ਬਠਿੰਡਾ ਤੇ ਗੁਰਦਾਸਪੁਰ ’ਚ ਵੀ ਲੂ ਚੱਲੀ।
ਪੰਜਾਬ ‘ਚ ਅੱਜ ਦੁਪਹਿਰ ਬਾਅਦ ਮੌਸਮ ਬਦਲਣ ਦੇ ਆਸਾਰ !
