ਲੁਧਿਆਣਾ : ਪਿਛਲੇ ਇਕ ਹਫ਼ਤੇ ਤੋਂ ਸੁਸਤ ਚੱਲ ਰਹੇ ਮੌਨਸੂਨ ਨੇ ਮੰਗਲਵਾਰ ਨੂੰ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਲੋਕਾਂ ਨੂੰ ਰਾਹਤ ਦਿੱਤੀ। ਲੁਧਿਆਣਾ, ਚੰਡੀਗੜ੍ਹ, ਮੋਹਾਲੀ, ਰੋਪੜ ਤੇ ਪਟਿਆਲਾ ‘ਚ ਮੀਂਹ ਪਿਆ। ਚੰਡੀਗੜ੍ਹ ‘ਚ ਸਭ ਤੋਂ ਵੱਧ 41.6 ਮਿਲੀਮੀਟਰ ਮੀਂਹ ਪਿਆ ਜਦੋਂਕਿ ਮੋਹਾਲੀ ‘ਚ 7.0 ਮਿਲੀਮੀਟਰ, ਪਟਿਆਲਾ ‘ਚ 32.5 ਮਿਲੀਮੀਟਰ, ਰੋਪੜ ‘ਚ 8.5 ਮਿਲੀਮੀਟਰ ਤੇ ਲੁਧਿਆਣਾ ‘ਚ 0.6 ਮਿਲੀਮੀਟਰ ਬਾਰਿਸ਼ ਰਿਕਾਰਡ ਕੀਤੀ ਗਈ।
ਪੰਜਾਬ ‘ਚ ਮੌਨਸੂਨ ਨੇ ਮੁੜ ਫੜੀ ਰਫ਼ਤਾਰ, ਕਈ ਜ਼ਿਲ੍ਹਿਆਂ ‘ਚ ਬਾਰਿਸ਼ ਦੇ ਆਸਾਰ
