ਨਵੀਂ ਦਿੱਲੀ, ਆਮ ਆਦਮੀ ਪਾਰਟੀ ਦੇ ਰਾਜ ਸਭਾ ਸੰਸਦ ਮੈਂਬਰ ਸੰਜੇ ਸਿੰਘ ਨੇ ਬੁੱਧਵਾਰ ਨੂੰ ਕਿਹਾ ਕਿ ਅਰਵਿੰਦ ਕੇਜਰੀਵਾਲ ਇਕ ਹਫ਼ਤੇ ਵਿਚ ਸਰਕਾਰੀ ਘਰ ਖਾਲ੍ਹੀ ਕਰਨਗੇ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੰਜੇ ਸਿੰਘ ਨੇ ਕਿਹਾ ਕਿ ਕੇਜਰੀਵਾਰ ਮੁੱਖ ਮੰਤਰੀ ਨੂੰ ਮਿਲਣ ਵਾਲੀਆਂ ਸਾਰੀਆਂ ਸਹੂਲਤਾਂ ਵੀ ਮੋੜਨਗੇ ਅਤੇ ਲੋਕਾਂ ਵਿਚ ਆਮ ਆਦਮੀ ਵਾਂਗ ਰਹਿਣਗੇ। ਆਪ ਆਗੂ ਨੇ ਕਿਹਾ ਕਿ ਹਾਲੇ ਇਹ ਤੈਅ ਨਹੀਂ ਹੋਇਆ ਹੈ ਕਿ ਕੇਜਰੀਵਾਲ ਕਿੱਥੇ ਰਹਿਣਗੇ।-ਪੀਟੀਆਈ
ਕੇਜਰੀਵਾਲ ਇਕ ਹਫ਼ਤੇ ਵਿਚ ਸਰਕਾਰੀ ਘਰ ਖਾਲੀ ਕਰਨਗੇ: ਆਪ
