ਨਵੀਂ ਦਿੱਲੀ : ਬਾਬਰ ਆਜ਼ਮ ਦੀ ਅਗਵਾਈ ਵਾਲੀ ਪਾਕਿਸਤਾਨੀ ਕ੍ਰਿਕਟ ਟੀਮ ਨੇ ਆਇਰਲੈਂਡ ਨੂੰ ਹਰਾ ਕੇ ਟੂਰਨਾਮੈਂਟ ਵਿਚ ਆਪਣਾ ਸਫ਼ਰ ਸਮਾਪਤ ਕੀਤਾ। ਪਾਕਿਸਤਾਨ ਦੀ ਟੀਮ ਨੇ ਇਸ ਟੂਰਨਾਮੈਂਟ ‘ਚ 4 ‘ਚੋਂ 2 ਮੈਚ ਜਿੱਤੇ, ਜਦੋਂਕਿ 2 ਮੈਚਾਂ ‘ਚ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਪਾਕਿਸਤਾਨ ਦੀ ਟੀਮ ਪਹਿਲਾਂ ਹੀ ਸੁਪਰ-8 ਦੀ ਦੌੜ ਤੋਂ ਬਾਹਰ ਹੋ ਚੁੱਕੀ ਸੀ ਪਰ ਪਾਕਿਸਤਾਨ ਨੇ ਆਇਰਲੈਂਡ ਖ਼ਿਲਾਫ਼ ਆਖਰੀ ਲੀਗ ਮੈਚ ਜਿੱਤ ਕੇ ਆਪਣੀ ਇੱਜ਼ਤ ਬਚਾਈ। ਪਾਕਿਸਤਾਨ ਨੇ ਸ਼ਾਹੀਨ ਅਫਰੀਦੀ ਅਤੇ ਇਮਾਦ ਵਸੀਮ ਦੀ ਖ਼ਤਰਨਾਕ ਗੇਂਦਬਾਜ਼ੀ ਕਾਰਨ ਆਇਰਲੈਂਡ ਦੀ ਟੀਮ ਨੂੰ 106 ਦੌੜਾਂ ‘ਤੇ ਰੋਕ ਦਿੱਤਾ।
Babar Azam ਨੇ ਪਾਕਿਸਤਾਨ ਦੇ ਬਾਹਰ ਹੋਣ ਤੋਂ ਬਾਅਦ ਕੀਤਾ ਵੱਡਾ ਖ਼ੁਲਾਸਾ, ਕਿਹਾ- ਭਾਰਤ ਖ਼ਿਲਾਫ਼ ਹੋਈ ਇਹ ਵੱਡੀ ਗ਼ਲਤੀ
