ਚੰਡੀਗੜ੍ਹ, ਬੀਐੱਸਐੱਫ ਨੇ ਪੰਜਾਬ ਦੇ ਅੰਮ੍ਰਿਤਸਰ ਵਿੱਚ ਭਾਰਤ-ਪਾਕਿਸਤਾਨ ਸਰਹੱਦ ਨੇੜੇ ਖੇਤ ਵਿੱਚੋਂ ਡਰੋਨ ਅਤੇ ਹੈਰੋਇਨ ਦਾ ਪੈਕੇਟ ਜ਼ਬਤ ਕੀਤਾ ਹੈ। ਬੀਐੱਸਐੱਫ ਨੇ ਅੱਜ ਦੱਸਿਆ ਕਿ ਸੂਚਨਾ ਮਿਲਣ ਤੋਂ ਬਾਅਦ ਉਸ ਦੇ ਤੇ ਪੰਜਾਬ ਪੁਲੀਸ ਦੇ ਜਵਾਨਾਂ ਨੇ ਸ਼ੁੱਕਰਵਾਰ ਰਾਤ ਨੂੰ ਤਲਾਸ਼ੀ ਮੁਹਿੰਮ ਚਲਾਈ। ਇਸ ਦੌਰਾਨ ਕਾਹਨਗੜ੍ਹ ਪਿੰਡ ਤੋਂ ਚੀਨ ਦਾ ਬਣਿਆ ਡਰੋਨ ਅਤੇ 557 ਗ੍ਰਾਮ ਹੈਰੋਇਨ ਵਾਲਾ ਪੈਕਟ ਜ਼ਬਤ ਕੀਤਾ ਗਿਆ ਹੈ।
ਅੰਮ੍ਰਿਤਸਰ: ਭਾਰਤ-ਪਾਕਿ ਸਰਹੱਦ ਨਾਲ ਲੱਗਦੇ ਪਿੰਡ ਦੇ ਖੇਤ ’ਚੋਂ ਚੀਨੀ ਡਰੋਨ ਤੇ ਹੈਰੋਇਨ ਦਾ ਪੈਕੇਟ ਮਿਲਿਆ
