ਲੁਧਿਆਣਾ : ਕੇਂਦਰੀ ਰਾਜ ਮੰਤਰੀ ਵਜੋਂ ਅਹੁਦਾ ਹਾਸਲ ਕਰ ਚੁੱਕੇ ਰਵਨੀਤ ਸਿੰਘ ਬਿੱਟੂ (Ravneet Singh Bittu) ਨੇ ਬੰਦੀ ਸਿੰਘਾਂ ਦੀ ਰਿਹਾਈ ਲਈ ਪ੍ਰਧਾਨ ਮੰਤਰੀ ਅਤੇ ਕੇਂਦਰੀ ਗ੍ਰਹਿ ਮੰਤਰੀ ਨਾਲ ਗੱਲ ਕਰਨਗੇ। ਉਨ੍ਹਾਂ ਕਿਹਾ ਕਿ ਜੋ ਕੁਝ ਹੁਣ ਤੱਕ ਹੋਇਆ ਹੈ, ਉਸ ਤੇ ਮਿੱਟੀ ਪਾਓ। ਫਿਰਕੂ ਮੁੱਦਿਆਂ ’ਤੇ ਅਚਾਨਕ ਬਿੱਟੂ ਦੇ ਬਿਆਨ ਨੇ ਸਿਆਸੀ ਹਲਕਿਆਂ ’ਚ ਚਰਚਾ ਛੇੜ ਦਿੱਤੀ ਹੈ। ਹਰ ਕੋਈ ਇਸ ਨੂੰ ਰਵਨੀਤ ਬਿੱਟੂ ਦੀ ਸੋਚ ਵਿੱਚ ਆਈ ਤਬਦੀਲੀ, ਯੂ-ਟਰਨ ਅਤੇ ਪੈਂਤੜੇ ਦੇ ਰੂਪ ਵਿੱਚ ਆਪਣੇ ਨਜ਼ਰੀਏ ਤੋਂ ਦੇਖ ਰਿਹਾ ਹੈ। ਉਂਝ ਬਿੱਟੂ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਹਮੇਸ਼ਾ ਹੀ ਹਮਲਾਵਰ ਰਹੇ ਅਤੇ ਖੁੱਲ੍ਹ ਕੇ ਇਸ ਦਾ ਵਿਰੋਧ ਕਰਦੇ ਰਹੇ ਹਨ। ਅਕਾਲੀ ਦਲ ਖੁਦ ਇਹ ਮਾਮਲੇ ਕੇਂਦਰ ਸਰਕਾਰ ਕੋਲ ਉਠਾਉਂਦਾ ਰਿਹਾ ਹੈ।
ਰਵਨੀਤ ਸਿੰਘ ਬਿੱਟੂ ਦੇ ਬਿਆਨ ਨਾਲ ਪੰਥਕ ਸਿਆਸਤ ਤੇ ਅਕਾਲੀ ਖੇਮੇ ’ਚ ਮਚੀ ਖਲਬਲੀ, ਇਨ੍ਹਾਂ ਮੁੱਦਿਆਂ ’ਤੇ ਸ਼ੁਰੂ ਕੀਤੀ ਵਕਾਲਤ
