ਚੰਡੀਗੜ੍ਹ, ਪੰਜਾਬ ਪੁਲੀਸ ਨੇ ਅੱਜ ਦੱਸਿਆ ਕਿ ਉਸ ਨੇ ਦੋ ਵਿਅਕਤੀਆਂ ਕੋਲੋਂ ਸੱਤ ਕਿਲੋਗ੍ਰਾਮ ਤੋਂ ਵੱਧ ਹੈਰੋਇਨ ਅਤੇ 16 ਕਾਰਤੂਸ ਬਰਾਮਦ ਕਰਕੇ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਹੈ। ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਪੁਲੀਸ ਦੇ ‘ਕਾਊਂਟਰ ਇੰਟੈਲੀਜੈਂਸ ਵਿੰਗ’ ਨੇ ਅੰਮ੍ਰਿਤਸਰ ਵਿੱਚ ਗ੍ਰਿਫ਼ਤਾਰ ਕੀਤਾ। ਡੀਜੀਪੀ ਨੇ ਸੋਸ਼ਲ ਮੀਡੀਆ ਐਕਸ ’ਤੇ ਦੱਸਿਆ ਕਿ ‘ਕਾਊਂਟਰ ਇੰਟੈਲੀਜੈਂਸ ਟੀਮ’-ਅੰਮ੍ਰਿਤਸਰ ਨੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਕੋਲੋਂ 7.5 ਕਿਲੋ ਹੈਰੋਇਨ, 16 ਕਾਰਤੂਸ ਅਤੇ ਇਕ ਮੋਟਰਸਾਈਕਲ ਬਰਾਮਦ ਕੀਤਾ ਗਿਆ ਹੈ। ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
Related Posts
ਦੇਸ਼ ਭਰ ‘ਚ ਕਾਂਗਰਸ ਦਾ ਹੱਲਾ ਬੋਲ, ਰਾਹੁਲ ਗਾਂਧੀ ਨੂੰ ਲਿਆ ਗਿਆ ਹਿਰਾਸਤ ‘ਚ
ਨਵੀਂ ਦਿੱਲੀ, 26 ਜੁਲਾਈ-ਨੈਸ਼ਨਲ ਹੈਰਾਲਡ ਮਾਮਲੇ ‘ਚ ਸੋਨੀਆ ਗਾਂਧੀ ਦੀ ਪੇਸ਼ੀ ਦਾ ਵਿਰੋਧ ਕੀਤਾ ਜਾ ਰਿਹਾ ਹੈ। ਇਸ ਦੌਰਾਨ ਕਾਂਗਰਸ…
ਹੁਣ ਟੈਂਪੂ ਵਾਲਿਆਂ ਨੇ ਘੇਰੀ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ
ਸੰਗਰੂਰ, 27 ਅਪ੍ਰੈਲ (ਬਿਊਰੋ)- ਜੁਗਾੜੂ ਰੇਹੜੀਆਂ ਨੂੰ ਮੁੜ ਚਾਲੂ ਕਰਨ ਦੇ ਰੋਸ ਵਿਚ ਹੁਣ ਪੰਜਾਬ ਦੇ ਟੈਂਪੂ ਚਾਲਕ ਸੜਕਾਂ ‘ਤੇ…
ਭਾਰਤ ਨੇ ਦੱ. ਅਫਰੀਕਾ ਨੂੰ 113 ਦੌੜਾਂ ਨਾਲ ਹਰਾਇਆ, ਸੀਰੀਜ਼ ’ਚ 1-0 ਨਾਲ ਬਣਾਈ ਬੜ੍ਹਤ
ਸਪੋਰਟਸ ਡੈਸਕ, 30 ਦਸੰਬਰ (ਬਿਊਰੋ)- ਭਾਰਤ ਨੇ ਦੱਖਣੀ ਅਫਰੀਕਾ ਨੂੰ ਪਹਿਲੇ ਟੈਸਟ ਮੈਚ ’ਚ 113 ਦੌੜਾਂ ਨਾਲ ਹਰਾ ਦਿੱਤਾ ਹੈ।…