ਐਸਏਐਸ ਨਗਰ : ਮੁਹਾਲੀ ਦੇ ਫੇਜ਼ ਪੰਜ ਸਾਹਮਣੇ ਉਦਯੋਗਿਕ ਖੇਤਰ ਨੇੜੇ ਮੁੱਖ ਸੜਕ ‘ਤੇ ਸ਼ਰੇਆਮ ਇਕ ਨੌਜਵਾਨ ਵੱਲੋਂ ਲੜਕੀ ਨੂੰ ਤਲਵਾਰ ਨਾਲ ਅੰਨ੍ਹੇਵਾਹ ਹਮਲਾ ਕਰ ਕੇ ਗੰਭੀਰ ਜ਼ਖ਼ਮੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਸਾਰੀ ਵਾਰਦਾਤ ਨੇੜੇ ਲੱਗੇ ਸੀਸੀਟੀਵੀ ਕੈਮਰਿਆਂ ‘ਚ ਵੀ ਕੈਦ ਹੋ ਗਈ। ਪ੍ਰਤੱਖ ਦਰਸ਼ੀ ਅਨੁਸਾਰ ਸਵੇਰੇ ਫੇਜ਼ ਪੰਜ ਸਥਿਤ ਗੁਰਦੁਆਰਾ ਸਾਹਿਬ ਨੇੜੇ ਮੁੱਖ ਸੜਕ ‘ਤੇ ਇਕ ਲੜਕੀ ਨੂੰ ਨੌਜਵਾਨ ਨੇ ਘੇਰ ਲਿਆ ਤੇ ਤਲਵਾਰ ਨਾਲ ਲਗਾਤਾਰ ਕਈ ਵਾਰ ਕੀਤੇ ਜਿਸ ਕਾਰਨ ਲੜਕੀ ਗੰਭੀਰ ਰੂਪ ‘ਚ ਜ਼ਖ਼ਮੀ ਹੋ ਗਈ। ਲੋਕਾਂ ਨੇ ਲੜਕੀ ਨੂੰ ਹਸਪਤਾਲ ਪਹੁੰਚਾਇਆ। ਪੁਲਿਸ ਅਨੁਸਾਰ ਲੜਕੀ ਦੀ ਮੌਤ ਹੋ ਚੁੱਕੀ ਹੈ,ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।
Related Posts
ਚੰਡੀਗੜ੍ਹ ’ਚ ਸਾਰਿਆਂ ਦੇ ਬਣਨਗੇ ਆਯੂਸ਼ਮਾਨ ਭਾਰਤ ਕਾਰਡ, ਨਿਰਦੇਸ਼ ਜਾਰੀ : ਅਰੁਨ ਸੂਦ
ਚੰਡੀਗੜ੍ਹ : ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਨੇ ਚੰਡੀਗੜ੍ਹ ਭਾਜਪਾ ਦੀ ਮੰਗ ’ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ’ਚ ਆਯੂਸ਼ਮਾਨ ਭਾਰਤ…
ਜੈ ਸ਼੍ਰੀ ਰਾਮ ਦੇ ਜੈਕਾਰਿਆਂ ਨਾਲ ਅੰਮ੍ਰਿਤਸਰ ‘ਚ ਸ਼ੁਰੂ ਹੋਇਆ ਲੰਗੂਰ ਮੇਲਾ
ਅੰਮ੍ਰਿਤਸਰ: ਅੱਸੂ ਦੇ ਪਹਿਲੇ ਨਰਾਤੇ ਤੋਂ ਸ਼ੁਰੂ ਹੋਏ 10 ਦਿਨਾਂ ਵਿਸ਼ਵ ਪ੍ਰਸਿੱਧ ਲੰਗੂਰ ਮੇਲੇ ’ਚ ਹਰ ਸਾਲ ਦੀ ਤਰ੍ਹਾਂ ਇਸ…
ਗੁਜਰਾਤ ‘ਚ ਭਾਜਪਾ ਦੀ ਬੰਪਰ ਜਿੱਤ ਤੋਂ ਬਾਅਦ ਭੁਪਿੰਦਰ ਪਟੇਲ ਮੁੜ ਸੰਭਾਲਣਗੇ CM ਅਹੁਦਾ
ਅਹਿਮਦਾਬਾਦ- ਗੁਜਰਾਤ ‘ਚ ਭਾਜਪਾ ਦੇ ਮੁੱਖ ਮੰਤਰੀ ਉਮੀਦਵਾਰ ਭੁਪਿੰਦਰ ਪਟੇਲ ਮੁੜ ਸੂਬੇ ਦੀ ਕਮਾਨ ਸੰਭਾਲਣਗੇ। ਪ੍ਰਦੇਸ਼ ਭਾਜਪਾ ਮੁਖੀ ਸੀ.ਆਰ. ਪਾਟਿਲ…