ਮੁਹਾਲੀ : ਪੰਜਾਬ ਦੇ ਸਭ ਤੋਂ ਹਾਈਟੈੱਕ ਜ਼ਿਲ੍ਹੇ ਐੱਸਏਐੱਸ ਨਗਰ ਵਿਚ 1 ਜੂਨ ਨੂੰ ਸਵੇਰੇ 7 ਵਜੇ ਵੋਟਾਂ ਪਾਉਣ ਦਾ ਸਿਲਸਿਲਾ ਸ਼ੁਰੂ ਹੋ ਗਿਆ। ਲੋਕ ਸਭਾ ਹਲਕਾ ਅਨੰਦਪੁਰ ਸਾਹਿਬ ਦੇ 9 ਹਲਕਿਆਂ ਵਿਚੋਂ ਸਵੇਰੇ 9 ਵਜੇ ਤਕ ਹੋਈ ਪੋਲਿੰਗ ਮੁਤਾਬਕ ਨਵਾਂ ਸ਼ਹਿਰ ਵਿਖੇ ਸਭ ਤੋਂ ਘੱਟ ਪੋਲਿੰਗ ਹੋਈ। ਇਸੇ ਤਰ੍ਹਾਂ ਸ੍ਰੀ ਅਨੰਦਪੁਰ ਸਾਹਿਬ ਲਈ ਮੋਹਾਲੀ ਦੇ ਦੋ ਵਿਧਾਨ ਸਭਾ ਹਲਕਿਆਂ ਖਰੜ ਤੇ ਮੋਹਾਲੀ ਵਿਚ ਕ੍ਰਮਵਾਰ 10 ਅਤੇ 7 ਫ਼ੀਸਦ ਪੋਲਿੰਗ ਹੋਈ ਹੈ।
ਪੰਜਾਬ ਦੇ ਸਭ ਤੋਂ ਹਾਈਟੈੱਕ ਜ਼ਿਲ੍ਹੇ ਐੱਸਏਐੱਸ ਨਗਰ ਤੇ ਨਵਾਂ ਸ਼ਹਿਰ ’ਚ ਸਭ ਤੋਂ ਘੱਟ ਹੋਈ ਪੋਲਿੰਗ
