ਪਟਿਆਲਾ : ਲੋਕ ਸਭਾ ਚੋਣਾਂ ਲਈ ਵੋਟਾਂ ਅੱਜ ਸਵੇਰੇ 7 ਵਜੇ ਵੋਟਿੰਗ ਸ਼ੁਰੂ ਹੋ ਗਏ ਹੈ ਜੋ ਸ਼ਾਮ 6 ਵਜੇ ਤਕ ਹੋਵੇਗੀ। 9 ਵਜੇ ਤਕ 10.35% ਪੋਲਿੰਗ ਦਰਜ ਕੀਤੀ ਗਈ ਹੈ। ਇਨ੍ਹਾਂ ਚੋਣਾਂ ਨੂੰ ਪੂਰੀ ਤਰ੍ਹਾਂ ਨਿਰਪੱਖ ਤੇ ਅਮਨ-ਅਮਾਨ ਨਾਲ ਸਫ਼ਲਤਾਪੂਰਵਕ ਨੇਪਰੇ ਚਾੜ੍ਹਨ ਲਈ ਅੱਜ ਜ਼ਿਲ੍ਹਾ ਪਟਿਆਲਾ ਦੇ 2077 ਪੋਲਿੰਗ ਬੂਥਾਂ ਤੇ 10500 ਦੇ ਕਰੀਬ ਕਰਮਚਾਰੀ ਤੇ ਅਧਿਕਾਰੀਆਂ ਦੀ ਡਿਊਟੀ ਲਗਾਈ ਗਈ ਹੈ।
9 ਵਜੇ ਤਕ 10.35% ਪੋਲਿੰਗ, ਜੌੜਾਮਾਜਰਾ ਤੇ ਧਰਮਵੀਰ ਗਾਂਧੀ ਨੇ ਪਤਨੀ ਸਣੇ ਪਾਈ ਵੋਟ; ਕੈਪਟਨ ਨਹੀਂ ਪਾ ਸਕਣਗੇ ਵੋਟ
