ਸਾਬਕਾ ਵਿਧਾਇਕ ਸਿਮਰਜੀਤ ਬੈਂਸ ਨੂੰ ਫੇਸਬੁੱਕ ‘ਤੇ ਜਾਨੋਂ ਮਾਰਨ ਦੀ ਧਮਕੀ, ਬੱਬਰ ਹੈਰੀ ਨਾਂ ਦੀ ਹੈ ਆਈਡੀ

ਲੁਧਿਆਣਾ : ਲੁਧਿਆਣਾ ‘ਚ ਕਾਂਗਰਸ ਦੇ ਸੀਨੀਅਰ ਆਗੂ ਤੇ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਉਨ੍ਹਾਂ ਦੇ ਫੇਸਬੁੱਕ ਪੇਜ ‘ਤੇ ਮੈਸੇਂਜਰ ਰਾਹੀਂ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ।

ਸਿਮਰਜੀਤ ਬੈਂਸ ਦੇ ਸੋਸ਼ਲ ਮੀਡੀਆ ਹੈਂਡਲ ਪੇਜ ਚਲਾਉਣ ਵਾਲੇ ਬੰਟੀ ਨੇ ਦੱਸਿਆ ਕਿ ਉਨ੍ਹਾਂ ਨੂੰ ਇਹ ਧਮਕੀ ਕੱਲ੍ਹ ਉਸ ਸਮੇਂ ਮਿਲੀ ਜਦੋਂ ਬੈਂਸ ਤੇ ਬਾਕੀ ਸਾਰੇ ਸਾਥੀ ਰੋਡ ਸ਼ੋਅ ‘ਚ ਪੈਦਲ ਮਾਰਚ ਕਰ ਰਹੇ ਸਨ। ਬੰਟੀ ਨੇ ਕਿਹਾ ਕਿ ਬੱਬਰ ਹੈਰੀ ਨਾਂ ਦੀ ਆਈਡੀ ਤੋਂ ਬੈਂਸ ਦੇ ਪੇਜ ‘ਤੇ ਧਮਕੀ ਆਈ ਹੈ। ਧਮਕੀ ਦੇਣ ਵਾਲੇ ਵਿਅਕਤੀ ਨੇ ਲਿਖਿਆ- ਤੁਸੀਂ ਦਿਨ-ਬ-ਦਿਨ ਵੱਡੇ ਨੇਤਾ ਬਣਦੇ ਜਾ ਰਹੇ ਹੋ, ਜ਼ਿਆਦਾ ਉੱਚੇ ਨਾ ਜਾਓ, ਥੋੜ੍ਹਾ ਸ਼ਾਂਤੀ ਨਾਲ ਚੱਲੋ ਨਹੀਂ ਤਾਂ ਅਸੀਂ ਤੁਹਾਨੂੰ ਜ਼ਰੂਰ ਸ਼ਾਂਤ ਕਰਾਂਗੇ। ਸਮਝ ਲਵੋ ਕਿ ਅਜੇ ਵੀ ਸਮਾਂ ਹੈ, ਨਹੀਂ ਤਾਂ ਤੁਹਾਡੀ ਲਾਸ਼ ਦੀ ਪਛਾਣ ਕਿਸੇ ਨੂੰ ਨਹੀਂ ਹੋਵੇਗੀ।

ਦੂਜੇ ਪਾਸੇ ਇਸ ਮਾਮਲੇ ‘ਚ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਉਹ ਸੱਚ ਦੇ ਮਾਰਗ ’ਤੇ ਚੱਲਣ ਵਾਲੇ ਆਗੂ ਹਨ। ਅੱਜ ਕੋਈ ਨਵੀਂ ਧਮਕੀ ਨਹੀਂ ਮਿਲ ਰਹੀ। ਜਦੋਂ ਤੋਂ ਉਹ ਲੋਕਾਂ ਵਿਚਕਾਰ ਕੰਮ ਕਰ ਰਹੇ ਹਨ ਉਦੋਂ ਤੋਂ ਹੀ ਸ਼ਰਾਰਤੀ ਅਨਸਰ ਉਨ੍ਹਾਂ ਨੂੰ ਮਕੀਆਂ ਦੇ ਰਹੇ ਹਨ।

Leave a Reply

Your email address will not be published. Required fields are marked *