ਰੂਪਨਗਰ: ਕਾਂਗਰਸੀ ਆਗੂ ਪਰਗਟ ਸਿੰਘ ਨੇ ਕਿਹਾ ਕਿ ਆਨੰਦਪੁਰ ਸਾਹਿਬ ਨੇੜੇ ਰਾਤ ਸਮੇਂ ਨਾਜਾਇਜ਼ ਮਾਈਨਿੰਗ ਚੱਲ ਰਹੀ ਹੈ ਅਤੇ ਇਸ ਤੋਂ ਇਕੱਠਾ ਹੋਇਆ ਪੈਸਾ ਚੋਣਾਂ ਵਿੱਚ ਵਰਤਿਆ ਜਾ ਰਿਹਾ ਹੈ।ਇਸ ਸਵਾਲ ਦਾ ਜਵਾਬ ਭਗਵੰਤ ਮਾਨ ਦੇਣ। ‘ਆਪ’ ਪਾਰਟੀ ਇਸ ਕਾਲੇ ਧਨ ਦੀ ਵਰਤੋਂ ਪੰਜਾਬ ਅਤੇ ਦੇਸ਼ ਦੇ ਹੋਰ ਹਿੱਸਿਆਂ ‘ਚ ਚੋਣ ਖਰਚਿਆਂ ਲਈ ਕਰ ਰਹੀ ਹੈ।
ਕਾਨੂੰਨੀ ਮਾਈਨਿੰਗ ਰਾਹੀਂ ਜਨਤਾ ਨੂੰ ਮਹਿੰਗੇ ਭਾਅ ਰੇਤਾ ਮਿਲ ਰਿਹਾ ਹੈ, ਵਾਤਾਵਰਨ ਦਾ ਭਾਰੀ ਨੁਕਸਾਨ ਹੋ ਰਿਹਾ ਹੈ ਅਤੇ ਟੈਕਸ ਚੋਰੀ ਕਰਕੇ ਸਰਕਾਰ ਦੇ ਖਜ਼ਾਨੇ ਨੂੰ ਭਾਰੀ ਨੁਕਸਾਨ ਹੋ ਰਿਹਾ ਹੈ। ਸਰਕਾਰ ਦੱਸੇ ਕਿ 20 ਹਜ਼ਾਰ ਕਰੋੜ ਰੁਪਏ ਕਿੱਥੋਂ ਇਕੱਠੇ ਹੋ ਰਹੇ ਹਨ।