ਮਾਨਸਾ : ਸਿੱਧੂ ਮੂਸੇਵਾਲਾ ਕਤਲ ਮਾਮਲੇ ’ਚ ਅੱਜ ਤਿੰਨ ਸਰਕਾਰੀ ਗਵਾਹ ਪੇਸ਼ ਹੋਏ। ਤਿੰਨ ਮੁਲਜ਼ਮਾਂ ਦੀ ਵੀਸੀ ਰਾਹੀਂ ਪੇਸ਼ੀ ਨਾ ਹੋ ਸਕਣ ਕਾਰਨ ਇਹ ਗਵਾਹੀ ਨਾ ਹੋਈ। ਅਦਾਲਤ ਵੱਲੋਂ ਅਗਲੀ ਤਰੀਕ 22 ਅਗਸਤ ਤੈਅ ਕਰ ਦਿੱਤੀ ਹੈ। ਐਡਵੋਕੇਟ ਸਤਿੰਦਰਪਾਲ ਸਿੰਘ ਮਿੱਤਲ ਨੇ ਦੱਸਿਆ ਕਿ ਸਰਕਾਰੀ ਗਵਾਹ ਚਰਨਜੀਤ ਸਿੰਘ, ਬਲਕਰਨ ਸਿੰਘ ਤੇ ਇੱਕ ਹੋਰ ਨੂੰ ਸੰਮਨ ਹੋਏ ਸਨ ਅਤੇ ਉਹ ਪੇਸ਼ ਵੀ ਹੋਏ ਪਰ ਅੱਜ ਵੀਸੀ ਰਾਹੀਂ ਤਿੰਨ ਮੁਲਜ਼ਮ ਦੀਪਕ ਟੀਨੂੰ, ਮਨਪ੍ਰੀਤ ਭਾਊ ਅਤੇ ਪ੍ਰਭਦੀਪ ਸਿੰਘ ਪੇਸ਼ ਨਾ ਹੋ ਸਕੇ, ਜਦੋਂਕਿ ਹੋਰ ਮੁਲਜ਼ਮ ਪੇਸ਼ ਹੋਏ। ਇਸ ਕਾਰਨ ਇਹ ਗਵਾਹੀ ਨਹੀਂ ਹੋ ਸਕੀ। ਇਸ ਦੇ ਇਲਾਵਾ ਬਲਕੌਰ ਸਿੰਘ ਵੀ ਪੇਸ਼ ਨਹੀਂ ਹੋ ਸਕੇ। ਇਸ ਕਾਰਨ ਕੋਈ ਕਾਰਵਾਈ ਨਾ ਹੋਈ ਅਤੇ ਅਦਾਲਤ ਨੇ ਅਗਲੀ ਤਰੀਕ 22 ਅਗਸਤ ਤੈਅ ਕਰ ਦਿੱਤੀ ਹੈ।
Mansa News: 22 ਅਗਸਤ ਨੂੰ ਹੋਵੇਗੀ ਸਿੱਧੂ ਮੂਸੇਵਾਲਾ ਕਤਲ ਕੇਸ ਮਾਮਲੇ ’ਚ ਅਗਲੀ ਸੁਣਵਾਈ, ਬਲਕੌਰ ਸਿੰਘ ਨਹੀਂ ਹੋ ਸਕੇ ਪੇਸ਼
