ਪਟਿਆਲਾ, ਸ਼ੰਭੂ ਤੋਂ ਕਿਸਾਨ ਅੰਦੋਲਨ ’ਚੋਂ ਵਾਪਸ ਜਾਂਦੇ ਸਮੇਂ ਅੰਮ੍ਰਿਤਸਰ ਨਜ਼ਦੀਕ ਬੱਸ ਪਲਟਣ ਕਰਨ 32 ਵਿਅਕਤੀ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਸ੍ਰੀ ਗੁਰੂ ਰਾਮਦਾਸ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। ਇਹ ਜਾਣਕਾਰੀ ਸ਼ੰਭੂ ਬਾਰਡਰ ’ਤੇ ਜਾਰੀ ਕਿਸਾਨ ਮੋਰਚੇ ਦੀ ਅਗਵਾਈ ਕਰ ਰਹੇ ਕਿਸਾਨ ਨੇਤਾ ਸਰਵਣ ਸਿੰਘ ਪੰਧੇਰ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਬਲਵਿੰਦਰ ਸਿੰਘ, ਰਣਯੋਧ ਸਿੰਘ, ਹਰਭਜਨ ਸਿੰਘ, ਤਰਸੇਮ ਸਿੰਘ, ਨਿਰਵੈਰ ਸਿੰਘ, ਗੁਰਮੁਖ ਸਿੰਘ, ਤਰਲੋਚਨ ਸਿੰਘ, ਸਮੇਰ ਸਿੰਘ ਤੇ ਗੁਰਵਿੰਦਰ ਸਿੰਘ ਵਜੋਂ ਹੋਈ ਹੈ।
ਸ਼ੰਭੂ ਕਿਸਾਨ ਮੋਰਚੇ ਤੋਂ ਪਰਤਦਿਆਂ ਬੱਸ ਪਲਟੀ, 32 ਜ਼ਖ਼ਮੀ
