ਪਟਿਆਲਾ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪਟਿਆਲਾ ਫੇਰੀ ਤੋਂ ਪਹਿਲਾਂ ਕੀਤੀ ਸਖ਼ਤ ਚੌਕਸੀ ਦੇ ਬਾਵਜੂਦ ਸ਼ਹਿਰ ਵਿੱਚ ਖਾਲਿਸਤਾਨ ਪੱਖੀ ਨਾਅਰੇ ਲਿਖੇ ਗਏ ਹਨ। ਇਸ ਦੀ ਜ਼ਿੰਮੇਵਾਰੀ ਗੁਰਪਤਵੰਤ ਸਿੰਘ ਪੰਨੂ ਨੇ ਲਈ ਹੈ। ਇਹ ਨਾਅਰੇ ਇੱਥੇ ਦੇ ਪੁਰਾਣੇ ਬੱਸ ਅੱਡੇ ਕੋਲ ਓਵਰ ਬ੍ਰਿਜ ‘ਤੇ ਲਿਖੇ ਗਏ। ਪਤਾ ਲੱਗਣ ‘ਤੇ ਪੁਲੀਸ ਨੇ ਨਾਅਰਿਆਂ ‘ਤੇ ਪੋਚਾ ਫੇਰ ਦਿੱਤਾ ਤੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ।
ਮੋਦੀ ਦੀ ਪਟਿਆਲਾ ਫੇਰੀ ਤੋਂ ਪਹਿਲਾਂ ਸ਼ਹਿਰ ’ਚ ਲਿਖੇ ਖ਼ਾਲਿਸਤਾਨ ਪੱਖੀ ਦੇ ਨਾਅਰੇ
