ਜਗਰਾਓਂ: ਚੋਣ ਦੰਗਲ ਜਿੱਤਣ ਲਈ ‘ਨੇਤਾ ਜੀ’ ਦੀ ਭੁੱਖ, ਪਿਆਸ ਅਤੇ ਨੀਂਦ ਸਭ ਉਡੀ ਹੋਈ ਹੈ। ਦਿਨ ਚੜ੍ਹਦਿਆਂ ਹੀ ਜਨਤਾ ਦੀ ਕਚਹਿਰੀ ਵਿਚ ਇਮਤਿਹਾਨ ਲਈ ਪਹੁੰਚ ਰਹੇ ‘ਨੇਤਾ ਜੀ’ ਦੇਰ ਰਾਤ ਤਕ ਚੋਣ ਰੈਲੀਆਂ, ਮੀਟਿੰਗਾਂ ’ਚ ਇਸ ਕਦਰ ਰੁਝੇ ਹੋਏ ਹਨ ਕਿ ਅੱਜ ਕੱਲ੍ਹ ਸੜਕ, ਗੱਡੀ ਅਤੇ ਚਾਹੇ ਹੋਵੇ ਮੰਚ ਜਦੋਂ ਜਿਥੇ ਟਾਇਮ ਮਿਲਦਾ ਨੇਤਾ ਜੀ ਕਰ ਲੈਂਦੇ ਨਾਸ਼ਤਾ ਅਤੇ ਲੰਚ। ਇਹੀ ਨਹੀਂ ਸੱਤਾ ’ਚ ਰਹਿੰਦਿਆਂ ਚਾਹੇ ਉਨ੍ਹਾਂ ਨੂੰ ਆਮ ਆਦਮੀ ਦੀ ਜ਼ਿੰਦਗੀ ਬਾਰੇ ਕੋਈ ਗਿਆਨ ਹੋਵੇ ਜਾਂ ਨਾ ਪਰ ਚੋਣਾਂ ਦਾ ਦੌਰ ਉਨ੍ਹਾਂ ਨੂੰ ਸਭ ਚੇਤੇ ਕਰਵਾ ਦਿੰਦਾ ਹੈ। ਵੋਟਰਾਂ ਨੂੰ ਭਰਮਾਉਣ ਲਈ ਰਾਜਸੀ ਪਾਰਟੀਆਂ ਦੇ ਉਮੀਦਵਾਰ ਸਵੇਰੇ ਹੀ ਮੰਦਰ, ਗੁਰਦੁਆਰੇ, ਦਰਗਾਹ ਅਤੇ ਚਰਚ ਵਿਚ ਨਤਮਸਤਕ ਹੀ ਨਹੀਂ ਹੁੰਦੇ ਸਗੋਂ ਮੌਕਾ ਮਿਲਦਿਆਂ ਸੇਵਾ ਵਿਚ ਵੀ ਜੁਟ ਜਾਂਦੇ ਹਨ। ਅਜਿਹਾ ਕਰਨ ਨਾਲ ਪ੍ਰਮਾਤਮਾ ਦਾ ਓਟ ਆਸਰਾ ਲੈਣ ਦੇ ਨਾਲ ਨਾਲ ਵੋਟਰਾਂ ਦਾ ਵੀ ਦਿਲ ਜਿੱਤਣ ਵਿਚ ਕੋਈ ਕਸਰ ਨਹੀਂ ਛੱਡ ਰਹੇ।
ਸੜਕ, ਗੱਡੀ ਚਾਹੇ ਹੋਵੇ ਮੰਚ ਜਿਥੇ ਟਾਇਮ ਮਿਲਦਾ ‘ਨੇਤਾ ਜੀ’ ਕਰਦੇ ਲੰਚ, ਚੋਣਾਂ ਜਿੱਤਣ ਲਈ ਲੀਡਰਾਂ ਦੇ ਨਿਵੇਕਲੇ ਚੋਣ ਅੰਦਾਜ਼
