ਫ਼ਤਹਿਗੜ੍ਹ ਪੰਜਤੂਰ, ਨੀਮ ਪਹਾੜੀ ਇਲਾਕਿਆਂ ਵਿੱਚ ਲਗਾਤਾਰ ਹੋ ਰਹੀ ਭਾਰੀ ਬਾਰਿਸ਼ ਸਦਕਾ ਦਰਿਆ ਸਤਲੁਜ ਵਿੱਚ ਪਾਣੀ ਦਾ ਪੱਧਰ ਫਿਰ ਤੋਂ ਵਧਣ ਲੱਗਾ ਹੈ ਜਿਸ ਦੇ ਚਲਦਿਆਂ ਦਰਿਆ ਦੇ ਆਲੇ ਦੁਆਲੇ ਵੱਸਦੇ ਪਿੰਡਾਂ ਦੇ ਲੋਕਾਂ ਵਿੱਚ ਭਾਰੀ ਸਹਿਮ ਪਾਇਆ ਜਾ ਰਿਹਾ ਹੈ। ਲੰਘੇ ਕੱਲ੍ਹ ਸਤਲੁਜ ਵਿੱਚ ਪਾਣੀ ਦਾ ਪੱਧਰ ਤੇਜ਼ੀ ਨਾਲ ਵੱਧ ਜਾਣ ਕਾਰਨ ਦਰਿਆ ਦਾ ਪਾਣੀ ਨੀਵੀਆਂ ਥਾਵਾਂ ਵਿੱਚ ਭਰ ਗਿਆ। ਇਸ ਨਾਲ ਕਾਸ਼ਤ ਕੀਤੀਆਂ ਸਬਜ਼ੀਆਂ, ਹਰਾ ਚਾਰਾ ਅਤੇ ਝੋਨੇ ਦੀ ਫਸਲ ਇੱਕ ਤਰ੍ਹਾਂ ਨਾਲ ਪਾਣੀ ਦੀ ਲਪੇਟ ਵਿੱਚ ਆ ਗਈਆਂ। ਦੂਜੇ ਪਾਸੇ ਫਲੱਡ ਕੰਟਰੋਲ ਰੂਮ ਦਫਤਰ ਧਰਮਕੋਟ ਦੇ ਇੰਚਾਰਜ ਕਾਨੂੰਗੋ ਬਲਜੀਤ ਸਿੰਘ ਨੇ ਦੱਸਿਆ ਕਿ ਲੰਘੇ ਕੱਲ ਸਤਲੁਜ ਵਿੱਚ ਪਾਣੀ ਦਾ ਪੱਧਰ ਬੇਸ਼ਕ ਵਧਿਆ ਹੈ ਲੇਕਿਨ ਖਤਰੇ ਵਾਲੀ ਅਜੇ ਕੋਈ ਗੱਲ ਨਹੀਂ ਹੈ। ਉਨ੍ਹਾਂ ਦੱਸਿਆ ਕਿ ਸੰਭਾਵੀ ਹੜ੍ਹਾਂ ਦੇ ਟਾਕਰੇ ਲਈ ਸਰਕਾਰ ਵੱਲੋਂ ਪੂਰੀ ਤਿਆਰੀ ਕਰ ਲਈ ਗਈ ਹੈ। ਹੜ੍ਹ ਰੋਕੂ ਟੀਮਾਂ ਪੂਰੀ ਮੁਸਤੈਦੀ ਨਾਲ ਸਤਲੁਜ ’ਤੇ ਨਜ਼ਰ ਰੱਖ ਰਹੀਆਂ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਅਫਵਾਹਾਂ ਤੋਂ ਬਚਣ ਅਤੇ ਪ੍ਰਸ਼ਾਸਨ ਨਾਲ ਤਾਲਮੇਲ ਬਣਾ ਕੇ ਰੱਖਣ।
Related Posts
ਪੰਜਾਬ ਦੇ ਸਰਕਾਰੀ ਸਕੂਲਾਂ ਲਈ ਕੇਂਦਰ ਸਰਕਾਰ ਨੇ ਕੀਤਾ ਵੱਡਾ ਐਲਾਨ
ਚੰਡੀਗੜ੍ਹ : ਪੰਜਾਬ ਦੇ 355 ਸਰਕਾਰੀ ਸਕੂਲਾਂ ਨੂੰ ਕੇਂਦਰ ਦੀ ਪੀ. ਐੱਮ. ਸ਼੍ਰੀ ਸਕੂਲ ਸਕੀਮ ਦੇ ਤਹਿਤ ਚੁਣਿਆ ਗਿਆ ਹੈ।…
ਬਾਲਟਾਲ ਤੇ ਪਹਿਲਗਾਮ ‘ਚ ਭਾਰੀ ਮੀਂਹ, ਅਮਰਨਾਥ ਯਾਤਰਾ ਰੁਕੀ; ਹੁਣ ਤੱਕ ਬਹੁਤ ਸਾਰੇ ਸ਼ਰਧਾਲੂਆਂ ਨੇ ਕੀਤੇ ਦਰਸ਼ਨ
ਸ੍ਰੀਨਗਰ : ਭਾਰੀ ਮੀਂਹ ਕਾਰਨ ਅਮਰਨਾਥ ਯਾਤਰਾ ਨੂੰ ਅਸਥਾਈ ਤੌਰ ‘ਤੇ ਮੁਅੱਤਲ ਕਰ ਦਿੱਤਾ ਗਿਆ ਹੈ। ਬਾਰਿਸ਼ ਖਤਮ ਹੋਣ ਤੋਂ…
ਅਮਰੀਕਾ ‘ਚ ਤੂਫਾਨ ਨੇ ਮਚਾਈ ਤਬਾਹੀ, ਦਰਜਨਾਂ ਵਾਹਨ ਹਾਦਸਾਗ੍ਰਸਤ ਤੇ 6 ਲੋਕਾਂ ਦੀ ਮੌਤ
ਸ਼ਿਕਾਗੋ (ਆਈ.ਏ.ਐੱਨ.ਐੱਸ.) ਅਮਰੀਕਾ ਦੇ ਇਲੀਨੋਇਸ ਰਾਜ ਵਿੱਚ ਇੱਕ ਪ੍ਰਮੁੱਖ ਹਾਈਵੇਅ ‘ਤੇ ਧੂੜ ਭਰਿਆ ਤੂਫ਼ਾਨ ਆਉਣ ਕਾਰਨ ਦਰਜਨਾਂ ਵਾਹਨ ਆਪਸ ਵਿੱਚ…