ਜਲੰਧਰ, ਲੋਕ ਸਭਾ ਚੋਣਾਂ ਲਈ ਕਾਂਗਰਸ ਦੇ ਉਮੀਦਵਾਰ ਚਰਨਜੀਤ ਸਿੰਘ ਸਿੰਘ ਚੰਨੀ, ਆਮ ਆਦਪੀ ਪਾਰਟੀ ਦੇ ਪਵਨ ਕੁਮਾਰ ਟੀਨੂੰ, ਭਾਜਪਾ ਦੇ ਉਮੀਦਵਾਰ ਸ਼ੁਸ਼ੀਲ ਰਿੰਕੂ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਮਹਿੰਦਰ ਸਿੰਘ ਕੇਪੀ ਆਪਣੀਆਂ ਨਾਮਜ਼ਦਗੀਆਂ 10 ਮਈ ਨੂੰ ਦਾਖ਼ਲ ਕਰਨਗੇ। ਵੱਖ ਵੱਖ ਉਮੀਦਵਾਰਾਂ ਦੇ ਸਮਰਥਕਾਂ ਨੇ ਦੱਸਿਆ ਕਿ ਨਾਮਜ਼ਦਗੀਆਂ ਦਾਖਲ ਕਰਨ ਲਈ ਸਾਰੀਆਂ ਤਿਆਰੀਆਂ ਕਰ ਲਈਆਂ ਗਈਆਂ ਹਨ। ਆਪੋ ਆਪਣੇ ਸਮਰਥਕਾਂ ਦੀ ਵੱਡੀ ਗਿਣਤੀ ਨਾਲ ਉਮੀਦਵਾਰ ਕਾਗਜ਼ ਦਾਖਲ ਕਰਨ ਲਈ ਡਿਪਟੀ ਕਮਿਸ਼ਨਰ ਦਫਤਰ ਜਾਣਗੇ। ਹਲਾਂਕਿ ਚੋਣ ਕਮਿਸ਼ਨ ਦੇ ਨਿਯਮਾਂ ਅਨੁਸਾਰ ਨਾਮਜ਼ਦਗੀ ਦਾਖਲ ਕਰਨ ਸਮੇਂ ਉਮੀਦਵਾਰ ਸਮੇਤ 5 ਵਿਅਕਤੀ ਹੀ ਨਾਲ ਜਾ ਸਕਣਗੇ।
Related Posts
ਬਲਕੌਰ ਸਿੰਘ ਨੂੰ ਮਨਾਉਣ ’ਚ ਕਾਮਯਾਬ ਹੋਈ ਕਾਂਗਰਸ
ਮਾਨਸਾ, 29 ਅਪਰੈਲ ਮਰਹੂਮ ਨੌਜਵਾਨ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਵੱਲੋਂ ਆਜ਼ਾਦ ਉਮੀਦਵਾਰ ਵਜੋਂ ਲੋਕ ਸਭਾ ਚੋਣ…
ਮੋਹਾਲੀ ਤੋਂ ਵੱਡੀ ਖ਼ਬਰ, ਅੰਤਰਰਾਸ਼ਟਰੀ ਪੱਧਰ ਦੇ ਸ਼ੂਟਰ ਨੇ ਖ਼ੁਦ ਨੂੰ ਗੋਲੀ ਮਾਰ ਖ਼ਤਮ ਕੀਤੀ ਜ਼ਿੰਦਗੀ
ਮੋਹਾਲੀ, 13 ਸਤੰਬਰ (ਦਲਜੀਤ ਸਿੰਘ)- ਮੋਹਾਲੀ ਦੇ ਵਸਨੀਕ ਅਤੇ ਅੰਤਰਰਾਸ਼ਟਰੀ ਪੱਧਰ ਦੇ ਸ਼ੂਟਰ ਨਮਨਵੀਰ ਸਿੰਘ ਬਰਾੜ ਨੇ ਸੋਮਵਾਰ ਤੜਕੇ 3.45…
ਪੰਜਾਬ ‘ਚ ‘ਕੋਰੋਨਾ’ ਨੂੰ ਲੈ ਕੇ ‘ਮੌਕ ਡਰਿੱਲ’ ਸ਼ੁਰੂ, ਨਵੀਆਂ ਪਾਬੰਦੀਆਂ ਲਾਉਣ ਬਾਰੇ ਜਾਣੋ ਕੀ ਬੋਲੇ ਸਿਹਤ ਮੰਤਰੀ
ਚੰਡੀਗੜ੍ਹ : ਪੂਰੇ ਦੇਸ਼ ਸਮੇਤ ਪੰਜਾਬ ‘ਚ ‘ਕੋਰੋਨਾ’ ਦੀਆਂ ਤਿਆਰੀਆਂ ਨੂੰ ਲੈ ਕੇ ਮੌਕ ਡਰਿੱਲ ਕੀਤੀ ਜਾ ਰਹੀ ਹੈ। ਇਸ…