ਫਾਜ਼ਿਲਕਾ : ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦ ਨੇੜਿਓਂ ਬੀ.ਐਸ.ਐਫ.ਦੀ 52 ਬਟਾਲੀਅਨ ਦੀ ਬੀ.ਓ.ਪੀ. ਟਾਹਲੀ ਵਾਲਾ ਪੋਸਟ ਕੋਲ ਦੇਰ ਰਾਤ ਡ੍ਰੋਨ ਦੀ ਅਵਾਜ਼ ਸੁਣਾਈ ਦਿੱਤੀ। ਪੰਜਾਬ ਪੁਲਿਸ ਅਤੇ ਬੀ.ਐਸ.ਐਫ਼. ਵੱਲੋ ਸਰਚ ਅਭਿਆਨ ਚਲਾਇਆ ਗਿਆ ਤਾਂ 2.580 ਕਿਲੋਗ੍ਰਾਮ ਹੈਰੋਇਨ ਬਰਾਮਦ ਹੋਈ । ਜਿਸ ਦੀ ਅੰਤਰਰਾਸ਼ਟਰੀ ਬਾਜ਼ਾਰ ‘ਚ ਕੀਮਤ ਕਰੋੜਾਂ ਦੀ ਦੱਸੀ ਜਾ ਰਹੀ ਹੈ। ਬੀ. ਐਸ. ਐਫ. ਅਤੇ ਪੰਜਾਬ ਪੁਲਿਸ ਵੱਲੋ ਸਰਚ ਅਭਿਆਨ ਜਾਰੀ ਹੈ।
ਫਾਜ਼ਿਲਕਾ ‘ਚ ਭਾਰਤ -ਪਾਕਿ ਕੌਮਾਂਤਰੀ ਸਰਹੱਦ ਨੇੜਿਓਂ ਕਰੋੜਾਂ ਦੀ ਹੈਰੋਇਨ ਬਰਾਮਦ, 2.7 ਕਿਲੋਗ੍ਰਾਮ ਹੈ ਕੁੱਲ ਵਜਨ
