ਬਰਨਾਲਾ : ਸੁਖਪਾਲ ਖਹਿਰਾ ਵਲੋਂ ਵਿਧਾਨ ਸਭਾ ਹਲਕਾ ਮਹਿਲ ਕਲਾਂ ਦੇ ਸ਼ੇਰਪੁਰ ਸਮੇਤ ਕਈ ਥਾੲੀਂ ਚੋਣ ਰੈਲੀਆਂ ਕੀਤੀਆਂ। ਮਹਿਲ ਕਲਾਂ ’ਚ ਹੋਈ ਰੈਲੀ ‘ਚ ਵੱਡੀ ਗਿਣਤੀ ਸਰਪੰਚ, ਪੰਚ ਤੇ ਬਲਾਕ ਸੰਮਤੀ ਮੈਬਰਾਂ ਵੱਲੋਂ ਸ਼ਮੂਲੀਅਤ ਕੀਤੀ ਗਈ। ਸੁਖਪਾਲ ਸਿੰਘ ਖਹਿਰਾ ਨੇ ਮਹਿਲ ਕਲਾਂ ‘ਚ ਲੋਕਾਂ ਦੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਲੋਕ ਸਭਾ ਹਲਕਾ ਸੰਗਰੂਰ ਤੋਂ ਕਾਂਗਰਸ ਪਾਰਟੀ ਦੀ ਜਿੱਤ ਪੰਜਾਬ ‘ਚ ਅਗਲੀਆਂ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ‘ਚ ਨਵੀਂ ਸਰਕਾਰ ਦਾ ਮੁੱਢ ਬੰਨ੍ਹੇਗੀ ਜਿਸ ਕਾਰਨ ਸੰਗਰੂਰ ਦੀ ਇਹ ਚੋਣ ਰਾਜਸੀ ਤੌਰ ਤੇ ਬਹੁਤ ਜ਼ਿਆਦਾ ਅਹਿਮ ਹੈ। ਜੇਕਰ ਅਸੀਂ ਇਸ ਹਲਕੇ ਤੋਂ ਆਮ ਆਦਮੀ ਪਾਰਟੀ ਨੂੰ ਹਰਾ ਦਿੰਦੇ ਹਾਂ ਤਾਂ ਸਮੁੱਚੇ ਪੰਜਾਬ ‘ਚ ਇਸ ਜਿੱਤ ਦਾ ਜ਼ੋਰਦਾਰ ਅਸਰ ਵੇਖਣ ਨੂੰ ਮਿਲੇਗਾ ਤੇ ਪੰਜਾਬ ਦੇ ਲੋਕਾਂ ਨੂੰ ਇਸ ਅਖੌਤੀ ਬਦਲਾਅ ਵਾਲੀ ਸਰਕਾਰ ਤੋਂ ਨਿਜਾਤ ਮਿਲੇਗੀ। ਉਨ੍ਹਾਂ ਵਿਰੋਧੀ ਪਾਰਟੀਆਂ ਨੂੰ ਰਗੜੇ ਲਾਉਂਦੇ ਹੋਏ ਕਿਹਾ ਕਿ ਸੱਤਾਧਾਰੀ ਧਿਰ ਲੋਕਾਂ ਦੀ ਗੱਲ ਘੱਟ ਤੇ ਲੋਕਾਂ ਦੇ ਉਲਟ ਜਿਆਦਾ ਕੰਮ ਕਰ ਰਹੀ ਹੈ। ਉਨਾਂ ਆਪਣੇ ਉੱਪਰ ਦਰਜ ਮੁਕਦਮਿਆਂ ਬਾਰੇ ਕਿਹਾ ਕਿ ਮੇਰੇ ਉੱਪਰ ਦਰਜ ਕੀਤੇ ਗਏ ਮੁਕੱਦਮੇ ਸਾਰੇ ਝੂਠੇ ਤੇ ਬੇਬੁਨਿਆਦ ਹਨ। ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਚੁਣੌਤੀ ਦਿੰਦੇ ਹੋਏ ਕਿਹਾ ਕਿ ਜੇਕਰ ਕਾਂਗਰਸ ਪਾਰਟੀ ਕੋਲ ਸੱਤਾ ਆਉਂਦੀ ਹੈ ਤੇ ਮੈਂ ਜਿਉਂਦਾ ਰਿਹਾ ਤਾਂ ਇਸ ਦੀ ਭਾਜੀ ਵੀ ਮੋੜੀ ਜਾਵੇਗੀ।
ਸੁਖਪਾਲ ਖਹਿਰਾ ਨੇ ਮਹਿਲ ਕਲਾਂ ‘ਚ ਕੀਤੀ ਚੋਣ ਰੈਲੀ, ਕਿਹਾ- ਮੇਰੇ ਉੱਪਰ ਦਰਜ ਕੀਤੇ ਗਏ ਸਾਰੇ ਮੁਕੱਦਮੇ ਝੂਠੇ ਤੇ ਬੇਬੁਨਿਆਦ
