ਚੰਡੀਗੜ੍ਹ : ਸਿੱਧੂ ਮੂਸੇਵਾਲਾ ਕਤਲ ਕਾਂਡ ਦੀ ਸਾਜ਼ਿਸ਼ ਰਚਣ ਵਾਲੇ ਅੱਤਵਾਦੀ ਗੋਲਡੀ ਬਰਾੜ ਦੇ ਅਮਰੀਕਾ ਵਿੱਚ ਕਤਲ ਹੋਣ ਦੀਆਂ ਅਫਵਾਹਾਂ ਨੇ ਬੀਤੀ ਦੇਰ ਰਾਤ ਵਿਰਾਮ ਲਗਾ ਦਿੱਤਾ ਹੈ।
ਅਮਰੀਕਾ ਵਿੱਚ ਕੈਲੀਫੋਰਨੀਆ ਦੇ ਫਰਿਜ਼ਨੋ ਪੁਲਿਸ ਵਿਭਾਗ ਨੇ ਗੋਲਡੀ ਬਰਾੜ ਦੀ ਮੌਤ ਦੀ ਖ਼ਬਰ ਦਾ ਖੰਡਨ ਕੀਤਾ ਹੈ। ਪੁਲਿਸ ਨੇ ਕਿਹਾ ਕਿ ਅਸੀਂ ਇਸ ਗੱਲ ਦੀ ਪੁਸ਼ਟੀ ਕਰ ਸਕਦੇ ਹਾਂ ਕਿ ਗੋਲਡੀ ਬਰਾੜ ਦੇ ਕਤਲ ਬਾਰੇ ਚੱਲ ਰਹੀਆਂ ਖ਼ਬਰਾਂ ਬਿਲਕੁਲ ਸੱਚ ਨਹੀਂ ਹਨ। ਇਹ ਗਲਤ ਜਾਣਕਾਰੀ ਇੰਟਰਨੈੱਟ ਮੀਡੀਆ ਅਤੇ ਆਨਲਾਈਨ ਨਿਊਜ਼ ਏਜੰਸੀਆਂ ‘ਤੇ ਫੈਲਾਈ ਜਾ ਰਹੀ ਹੈ।