ਪਟਿਆਲਾ,ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਤੇ ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਡਾ. ਬਲਬੀਰ ਸਿੰਘ ਨੇ ਪੰਜਾਬ ਸਰਕਾਰ ਵਲੋਂ 67 ਲੱਖ ਰੁਪਏ ਨਾਲ ਤਿਆਰ ਕਰਵਾਈ ਅਤਿਆਧੁਨਿਕ ਡੈਂਟਲ ਮੋਬਾਈਲ ਕਲੀਨਿਕ ਵੈਨ ਨੂੰ ਸਰਕਾਰੀ ਡੈਂਟਲ ਕਾਲਜ ਪਟਿਆਲਾ ਤੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਸ ਵੇਲੇ ਉਨ੍ਹਾਂ ਕਿਹਾ ਕਿ ਇਹ ਵੈਨ ਵਿਸ਼ੇਸ਼ ਥਾਵਾਂ ’ਤੇ ਦੰਦਾਂ ਦੇ ਮਰੀਜ਼ਾਂ ਦੀ ਸਾਂਭ ਸੰਭਾਲ ਲਈ ਵਿਸ਼ੇਸ਼ ਤੌਰ ’ਤੇ ਕਾਰਜਸ਼ੀਲ ਹੋਵੇਗੀ।
ਸਿਹਤ ਮੰਤਰੀ ਵੱਲੋਂ ਡੈਂਟਲ ਮੋਬਾਈਲ ਕਲੀਲਿਕ ਵੈਨ ਨੂੰ ਹਰੀ ਝੰਡੀ
