ਅੰਮ੍ਰਿਤਸਰ : ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਥਾਣਾ ਰਣਜੀਤ ਐਵੀਨਿਊ ਵਿਖੇ ਫਾਇਰਿੰਗ ਮਾਮਲੇ ‘ਚ ਲੋੜੀਂਦੇ ਮੁਲਜ਼ਮਾਂ ਨੂੰ ਕੁਝ ਹੀ ਘੰਟਿਆਂ ਅੰਦਰ ਕਾਬੂ ਕਰਨ ‘ਚ ਸਫਲਤਾ ਹਾਸਲ ਕੀਤੀ ਹੈ। ਪੁਲਿਸ ‘ਚ ਅਰਸ਼ਦੀਪ ਸਿੰਘ ਵਾਸੀ ਡੇਰਾ ਬਾਬਾ ਨਾਨਕ ਤੇ ਬਲਹਾਰ ਸਿੰਘ ਵਾਸੀ ਜੇਠੂਵਾਲ ਤੇ ਉਸਦੇ ਸਾਥੀ ਬਚਿਤਰ ਸਿੰਘ ਤੇ ਨਵਦੀਪ ਸਿੰਘ ਵਾਸੀਆਨ ਚਵਿੰਡਾ ਕਲਾ, ਸੁਰਜੀਤ ਸਿੰਘ ਵਾਸੀ ਰੋਜ਼ ਐਵੀਨਿਊ, ਮਲਕੀਤ ਸਿੰਘ ਵਾਸੀ ਅਜਨਾਲਾ ਤੇ ਲਵਜੀਤ ਸਿੰਘ ਤੇ ਉਮੇਦ ਸਿੰਘ ਅਤੇ ਦੂਸਰੀ ਪਾਰਟੀ ‘ਚ ਅਕਾਸ਼ਦੀਪ ਸਿੰਘ ਵਾਸੀ ਰਮਦਾਸ, ਅਜੈਦੀਪ ਸਿੰਘ ਵਾਸੀ ਜਜੇਹਾਨੀ, ਜਸਪਾਲ ਸਿੰਘ ਵਾਸੀ ਪਿੰਡ ਮਾਂਗਾ ਸਰਾਏ, ਰਜਿੰਦਰ ਸਿੰਘ ਉਰਫ ਰਾਜਨ ਗਿੱਲ ਵਾਸੀ ਕਠਾਨੀਆ, ਅਤਿੰਦਰਪਾਲ ਸਿੰਘ ਉਰਫ ਟਿਕਾ ਵਾਸੀ ਰਸੁਲਪੁਰ ਕਲਾ ਗੁਰਬੀਰ ਸਿੰਘ ਉਰਫ ਸਰਪੰਚ ਅਤੇ ਅਰਸ਼ਦੀਪ ਸਿੰਘ ਉਰਫ ਔਜਲਾ ਤੇ ਇਨ੍ਹਾਂ ਦੇ ਹੋਰ ਸਾਥੀ ਸ਼ਾਮਲ ਹਨ। ਇਨ੍ਹਾਂ ਵਿਚੋਂ ਕੁੱਝ ਦੇ ਗੋਲੀਆਂ ਵੀ ਲੱਗੀਆਂ ਹਨ। ਇਨ੍ਹਾਂ ਦੋਹਾਂ ਧਿਰਾਂ ਵੱਲੋਂ ਪਬਲਿਕ ਪਲੇਸ ‘ਤੇ ਸ਼ਰੇਆਮ ਗੁੰਡਾਗਰਦੀ ਕਰ ਕੇ ਆਸ-ਪਾਸ ਦੇ ਵਸਨੀਕਾਂ ਅਤੇ ਰਾਹਗੀਰਾ ਦੀ ਜਾਨ ਨੂੰ ਵੀ ਖਤਰੇ ‘ਚ ਪਾਇਆ ਹੈ ਜਿਸ ‘ਤੇ ਮੁਕੱਦਮਾ ਦਰਜ ਕੀਤਾ ਗਿਆ ਹੈ ਤੇ ਦੋਰਾਨੇ ਤਫਤੀਸ਼ ਹੇਠ ਲਿਖੇ ਕੁੱਲ 11 ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਕੇ ਇਕ ਪਿਸਤੌਲ ਸਮੇਤ 22 ਰੋਂਦ ਬਰਾਮਦ ਕੀਤੇ ਹਨ।
Related Posts
ਵੱਡੀ ਖਬਰ : ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਮੱਛੀ ਮੰਡੀ ‘ਚ ਰੇਡ, ਕਰੀਬ 33 ਕੁਇੰਟਲ ਪਾਬੰਦੀਸ਼ੁਦਾ ਮੰਗੂਰ ਮੱਛੀ ਕੀਤੀ ਜ਼ਬਤ
ਲੁਧਿਆਣਾ : ਵਿਧਾਨ ਸਭਾ ਹਲਕਾ ਲੁਧਿਆਣਾ ਦੱਖਣੀ ਤੋਂ ਵਿਧਾਇਕ ਰਾਜਿੰਦਰਪਾਲ ਕੌਰ ਛੀਨਾ ਦੀ ਅਗਵਾਈ “ਚ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ…
ਮੋਹਾਲੀ ‘ਚ ਲੱਗੇ ਪੱਕੇ ਮੋਰਚੇ ਨੂੰ ਲੈ ਕੇ ਹਾਈਕੋਰਟ ‘ਚ ਸੁਣਵਾਈ, ਜਾਣੋ ਕੀ ਹੋਇਆ
ਚੰਡੀਗੜ੍ਹ- ਮੋਹਾਲੀ ਦੇ ਵਾਈ. ਪੀ. ਐੱਸ. ਚੌਂਕ ‘ਚ ਕੌਮੀ ਇਨਸਾਫ਼ ਮੋਰਚੇ ਵੱਲੋਂ ਲਾਏ ਗਏ ਪੱਕੇ ਮੋਰਚੇ ਨੂੰ ਲੈ ਕੇ ਅੱਜ…
ਪੰਜਾਬ ਦੇ ਚਾਰ ਆਈਪੀਐੱਸ ਅਧਿਕਾਰੀਆਂ ਦੀ DIG ਵਜੋਂ ਤਰੱਕੀ
ਚੰਡੀਗੜ੍ਹ, 4 ਨਵੰਬਰ- ਪੰਜਾਬ ਦੇ ਚਾਰ ਆਈਪੀਐੱਸ ਅਧਿਕਾਰੀਆਂ ਦੀ ਡੀਆਈਜੀ ਵਜੋਂ ਤਰੱਕੀ ਹੋਈ ਹੈ। ਗਵਰਨਰ ਆਫ ਪੰਜਾਬ ਬਨਵਾਰੀ ਲਾਲ ਪੁਰੋਹਿਤ…