ਜਲੰਧਰ ਪਹੁੰਚੇ ਅਰਵਿੰਦ ਕੇਜਰੀਵਾਲ, ਤਿਰੰਗਾ ਯਾਤਰਾ ਦੀ ਕਰ ਰਹੇ ਨੇ ਅਗਵਾਈ

kej/nawanpunjab.com

ਜਲੰਧਰ, 15 ਦਸੰਬਰ (ਬਿਊਰੋ)- ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਅੱਜ ਜਲੰਧਰ ਦੇ ਦੌਰੇ ‘ਤੇ ਪਹੁੰਚੇ ਹਨ। ਜਲੰਧਰ ਪਹੁੰਚਣ ‘ਤੇ ਅਰਵਿੰਦ ਕੇਜਰੀਵਾਲ ਦਾ ਵਰਕਰਾਂ ਵੱਲੋਂ ਗਰਮਜੋਸ਼ੀ ਨਾਲ ਸੁਆਗਤ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਵੱਲੋਂ ਅੱਜ ਇਥੇ ਕੱਢੀ ਜਾ ਰਹੀ ਤਿਰੰਗਾ ਯਾਤਰਾ ਦੀ ਅਗਵਾਈ ਕੀਤੀ ਜਾ ਰਹੀ ਹੈ, ਜਿਸ ਦੀ ਸ਼ੁਰੂਆਤ ਹੋ ਚੁੱਕੀ ਹੈ। ਤਿਰੰਗਾ ਯਾਤਰਾ ਨੂੰ ਲੈ ਕੇ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।
ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਪੰਜਾਬ ਸ਼ਹੀਦਾਂ ਦੀ ਧਰਤੀ ਹੈ ਅਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ ਹੀ ਇਹ ਤਿਰੰਗਾ ਯਾਤਰਾ ਪੰਜਾਬ ਵਿਚ ਕੱਢੀ ਜਾ ਰਹੀ ਹੈ। ਪੰਜਾਬ ਵਿੱਚ ਪੁਰਾਣਾ ਦੌਰ ਵੇਖਿਆ ਹੈ, ਉਹ ਨਹੀਂ ਚਾਹੁੰਦੇ ਕਿ ਅਜਿਹਾ ਦੌਰ ਮੁੜ ਆਵੇ। ਇਹ ਤਿਰੰਗਾ ਯਾਤਰਾ ਪੰਜਾਬ ਦੇ ਅਮਨ, ਸ਼ਾਂਤੀ ਦੀ ਚੇਨ ਅਤੇ ਭਵਿੱਖ ਲਈ ਕੱਢੀ ਜਾ ਰਹੀ ਹੈ। ਅਰਵਿੰਦ ਕੇਜਰੀਵਾਲ ਦੀ ਤਿਰੰਗਾ ਯਾਤਰਾ ਨੂੰ ਲੈ ਕੇ ਲੋਕਾਂ ਵਿਚ ਭਾਰੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। ਵੱਡੀ ਗਿਣਤੀ ਲੋਕ ਇਥੇ ਇਕੱਠੇ ਹੋਣ ਪਹੁੰਚੇ ਹਨ।

ਅਰਵਿੰਦ ਕੇਜਰੀਵਾਲ ਦੀ ਤਿਰੰਗਾ ਯਾਤਰਾ ਸਭ ਤੋਂ ਵੱਡੀ ਚੁਣੌਤੀ ਜ਼ਿਲ੍ਹਾ ਪੁਲਸ ਅਤੇ ਪ੍ਰਸ਼ਾਸਨ ਲਈ ਬਣੀ ਹੋਈ ਹੈ। ਆਮ ਆਦਮੀ ਪਾਰਟੀ ਦੀ ਯਾਤਰਾ ਭਾਵੇਂ ਇਕ ਕਿਲੋਮੀਟਰ ਦੀ ਹੈ ਪਰ ਵਾਲਮੀਕਿ ਚੌਂਕ ਤੋਂ ਲੈ ਕੇ ਨਕੋਦਰ ਚੌਂਕ ਤੱਕ ਦਾ ਸਫ਼ਰ ਜਲੰਧਰ ਸ਼ਹਿਰ ਲਈ ਸਭ ਤੋਂ ਰੁੱਝੀ ਸੜਕ ਵਾਲਾ ਹੈ।
ਇਥੇ ਰੋਜ਼ਾਨਾ ਟਰੈਫਿਕ ਹਜ਼ਾਰਾਂ ਦੀ ਗਿਣਤੀ ਵਿਚ ਪਾਸ ਹੁੰਦੀ ਹੈ ਅਜਿਹੇ ਵਿਚ ਟਰੈਫਿਕ ਨੂੰ ਕਿਵੇਂ ਡਾਇਵਰਟ ਕਰਨਾ ਅਤੇ ਸ਼ਹਿਰ ਨੂੰ ਕਿਵੇਂ ਟਰੈਫਿਕ ਜਾਮ ਤੋਂ ਬਚਾਇਆ ਜਾਵੇ, ਇਸ ਲਈ ਪੁਲਸ ਲਈ ਵੱਡੀ ਚੁਣੌਤੀ ਹੋਵੇਗੀ। ਪਠਾਨਕੋਟ ਤੋਂ ਬਾਅਦ ਅਰਵਿੰਦ ਦਿੱਲੀ ਵੱਲ ਅੱਜ ਜਲੰਧਰ ਵਿੱਚ ਦੂਜੀ ਤਿਰੰਗਾ ਯਾਤਰਾ ਕਰ ਰਹੇ ਹਨ।

Leave a Reply

Your email address will not be published. Required fields are marked *