ਚੰਡੀਗੜ੍ਹ, 9 ਮਾਰਚ -ਕਾਂਗਰਸ ਪਾਰਟੀ ਨੂੰ ਅੱਜ ਉਸ ਵੇਲੇ ਝਟਕਾ ਲੱਗਾ ਜਦੋਂ ਸਾਬਕਾ ਵਿਧਾਇਕ ਗੁਰਪ੍ਰੀਤ ਜੀਪੀ ਆਪਣੇ ਸਾਥੀਆਂ ਸਮੇਤ ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ। ਉਸ ਨੂੰ ਫਤਹਿਗੜ੍ਹ ਲੋਕ ਸਭਾ ਹਲਕੇ ਤੋਂ ਆਪ ਵਲੋਂ ਟਿਕਟ ਦੇਣ ਦੀ ਤਕੜੀ ਸੰਭਾਵਨਾ ਹੈ ਤੇ ਇਸ ਕਰਕੇ ਉਸ ਨੇ ਆਪ ਦਾ ਝਾੜੂ ਫੜਿਆ ਹੈ। ਇਸ ਫੈਸਲੇ ਨਾਲ ਦੋ ਆਗੂਆਂ ਤੇ ਚੋਣ ਲੜਣ ਦੀ ਤਲਵਾਰ ਟਲ ਗਈ ਹੈ।
ਸਾਬਕਾ ਵਿਧਾਇਕ ਜੀਪੀ ਆਪ ਵਿੱਚ ਸ਼ਾਮਲ
