ਮੁੰਬਈ, 6 ਮਾਰਚ
ਸ਼ੇਅਰ ਬਾਜ਼ਾਰ ਅੱਜ ਸ਼ੁਰੂਆਤੀ ਗਿਰਾਵਟ ਤੋਂ ਉਭਰਦੇ ਹੋਏ ਮੁਨਾਫੇ ਵਿੱਚ ਰਹੇ ਅਤੇ ਬੀਐੱਸਈ ਸੈਂਸੈਕਸ ਅਤੇ ਐੱਨਐੱਸਈ ਨਿਫਟੀ ਰਿਕਾਰਡ ਉੱਚ ਪੱਧਰ ‘ਤੇ ਪਹੁੰਚ ਗਏ। ਬੀਐੱਸਈ ਦੇ 30 ਸ਼ੇਅਰਾਂ ‘ਤੇ ਆਧਾਰਤ ਸੈਂਸੈਕਸ 408.86 ਅੰਕ ਜਾਂ 0.55 ਫੀਸਦੀ ਵਧ ਕੇ 74,085.99 ਅੰਕਾਂ ਦੇ ਨਵੇਂ ਰਿਕਾਰਡ ਪੱਧਰ ‘ਤੇ ਬੰਦ ਹੋਇਆ। ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ ਵੀ 117.75 ਅੰਕ ਜਾਂ 0.53 ਫੀਸਦੀ ਦੀ ਮਜ਼ਬੂਤੀ ਨਾਲ 22,474.05 ਅੰਕਾਂ ਦੇ ਨਵੇਂ ਸਿਖਰ ‘ਤੇ ਬੰਦ ਹੋਇਆ।