ਵੱਡੀ ਖ਼ਬਰ: ਸ਼ੁਭਾਂਸ਼ੂ ਸ਼ੁਕਲਾ ਨੇ ਰਚਿਆ ਇਤਿਹਾਸ, ਡ੍ਰੈਗਨ ਕੈਪਸੂਲ ‘ਚ ਸਪੇਸ ਵੱਲ ਰਵਾਨਾ

ਵਾਸ਼ਿੰਗਟਨ- ਭਾਰਤ ਦੇ ਪੁਲਾੜ ਯਾਤਰੀ ਸ਼ੁਭਾਂਸ਼ੂ ਸ਼ੁਕਲਾ ਨੇ ਇਤਿਹਾਸ ਰਚ ਦਿੱਤਾ ਹੈ। 25 ਜੂਨ, 2025 ਨੂੰ ਦੁਪਹਿਰ 12:01 ਵਜੇ ਸ਼ੁਭਾਂਸ਼ੂ ਨੇ ਐਕਸੀਓਮ-4 ਮਿਸ਼ਨ ਤਹਿਤ ਨਾਸਾ ਦੇ ਕੈਨੇਡੀ ਸਪੇਸ ਸੈਂਟਰ ਤੋਂ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਲਈ ਉਡਾਣ ਭਰੀ। ਸ਼ੁਭਾਂਸ਼ੂ ਚਾਰ ਮੈਂਬਰੀ ਟੀਮ ਦਾ ਹਿੱਸਾ ਹੈ, ਜੋ ਫਾਲਕਨ-9 ਰਾਕੇਟ ਰਾਹੀਂ ਡਰੈਗਨ ਪੁਲਾੜ ਯਾਨ ਵਿੱਚ ਆਈ.ਐਸ.ਐਸ ਲਈ ਰਵਾਨਾ ਹੋਈ ਸੀ।

ਇਸ ਤੋਂ ਪਹਿਲਾਂ ਐਕਸੀਓਮ-4 ਮਿਸ਼ਨ ਨੂੰ ਕਈ ਵਾਰ ਮੁਲਤਵੀ ਕੀਤਾ ਗਿਆ ਸੀ। ਭਾਰਤ ਦੇ ਪੁਲਾੜ ਯਾਤਰੀ ਰਾਕੇਸ਼ ਸ਼ਰਮਾ ਇਸ ਤੋਂ ਪਹਿਲਾਂ 3 ਅਪ੍ਰੈਲ 1984 ਨੂੰ ਸੋਵੀਅਤ ਯੂਨੀਅਨ ਦੀ ਮਦਦ ਨਾਲ ਪੁਲਾੜ ਮਿਸ਼ਨ ‘ਤੇ ਗਏ ਸਨ। ਸ਼ੁਭਾਂਸ਼ੂ ਸ਼ੁਕਲਾ ਲਖਨਊ ਦੇ ਰਹਿਣ ਵਾਲੇ ਹਨ ਅਤੇ ਹਵਾਈ ਸੈਨਾ ਵਿੱਚ ਗਰੁੱਪ ਕੈਪਟਨ ਦੇ ਅਹੁਦੇ ‘ਤੇ ਹਨ। ਉਨ੍ਹਾਂ ਨੂੰ 1 ਸਾਲ ਦੀ ਸਖ਼ਤ ਸਿਖਲਾਈ ਤੋਂ ਬਾਅਦ ਪੁਲਾੜ ਮਿਸ਼ਨ ਲਈ ਚੁਣਿਆ ਗਿਆ ਸੀ।

Leave a Reply

Your email address will not be published. Required fields are marked *