ਨਵੀਂ ਦਿੱਲੀ, 6 ਮਾਰਚ
ਪੱਛਮੀ ਬੰਗਾਲ ਸਰਕਾਰ ਨੇ 5 ਜਨਵਰੀ ਨੂੰ ਸੰਦੇਸ਼ਖਲੀ ਵਿੱਚ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੇ ਅਧਿਕਾਰੀਆਂ ਉੱਤੇ ਹੋਏ ਹਮਲੇ ਦੀ ਜਾਂਚ ਸੀਬੀਆਈ ਨੂੰ ਸੌਂਪਣ ਦੇ ਕਲਕੱਤਾ ਹਾਈ ਕੋਰਟ ਦੇ ਹੁਕਮ ਨੂੰ ਚੁਣੌਤੀ ਦੇਣ ਵਾਲੀ ਆਪਣੀ ਪਟੀਸ਼ਨ ਉੱਤੇ ਅੱਜ ਸੁਪਰੀਮ ਕੋਰਟ ਵਿੱਚ ਤੁਰੰਤ ਸੁਣਵਾਈ ਦੀ ਮੰਗ ਕੀਤੀ। ਜਸਟਿਸ ਸੰਜੀਵ ਖੰਨਾ ਨੇ ਪਟੀਸ਼ਨ ’ਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ, ‘ਤੁਸੀਂ ਅਰਜ਼ੀ ਦਾਇਰ ਕੀਤੀ ਹੈ। ਚੀਫ਼ ਜਸਟਿਸ (ਸੀਜੇਆਈ) ਦੁਪਹਿਰ ਦੇ ਖਾਣੇ ਦੇ ਸਮੇਂ ਦੌਰਾਨ ਅਰਜ਼ੀਆਂ (ਤੁਰੰਤ ਸੁਣਵਾਈ ਲਈ) ਦਾ ਨੋਟਿਸ ਲੈਂਦੇ ਹਨ। ਸੀਜੇਆਈ ਪਟੀਸ਼ਨ ਸੂਚੀਬੱਧ ਕਰਨ ਦਾ ਹੁਕਮ ਦੇਣਗੇ।’
