ਮੁੰਬਈ, 1 ਮਾਰਚ
ਘਰੇਲੂ ਸ਼ੇਅਰ ਬਾਜ਼ਾਰ ਜ਼ਬਰਦਸਤ ਛਾਲ ਮਾਰਦਿਆਂ ਅੱਜ ਆਪਣੇ ਸਭ ਤੋਂ ਉੱਚੇ ਪੱਧਰ ’ਤੇ ਪਹੁੰਚ ਗਿਆ। ਪ੍ਰਭਾਵਸ਼ਾਲੀ ਜੀਡੀਪੀ ਅੰਕੜਿਆਂ ਅਤੇ ਵਿਦੇਸ਼ੀ ਨਿਵੇਸ਼ਕਾਂ ਦੇ ਵਧੇ ਹੋਏ ਆਕਰਸ਼ਨ ਦੇ ਕਾਰਨ ਸੈਂਸੈਕਸ ਅਤੇ ਨਿਫਟੀ ਦੋਵੇਂ 1.5 ਪ੍ਰਤੀਸ਼ਤ ਤੋਂ ਵੱਧ ਦੇ ਵਾਧੇ ਦੇ ਨਾਲ ਰਿਕਾਰਡ ਉੱਚ ਪੱਧਰ ‘ਤੇ ਪਹੁੰਚ ਗਏ। ਬੀਐੱਸਈ ਦਾ 30 ਸ਼ੇਅਰਾਂ ਵਾਲਾ ਸੂਚਕ ਅੰਕ ਸੈਂਸੈਕਸ 1,245.05 ਅੰਕ ਜਾਂ 1.72 ਫੀਸਦੀ ਚੜ੍ਹ ਕੇ 73,745.35 ਅੰਕ ‘ਤੇ ਪਹੁੰਚ ਗਿਆ। ਨੈਸ਼ਨਲ ਸਟਾਕ ਐਕਸਚੇਂਜ ਦਾ ਸੂਚਕਾਂਕ ਨਿਫਟੀ ਵੀ 355.95 ਅੰਕ ਜਾਂ 1.62 ਫੀਸਦੀ ਦੇ ਉਛਾਲ ਨਾਲ 22,338.75 ਦੇ ਨਵੇਂ ਪੱਧਰ ‘ਤੇ ਬੰਦ ਹੋਇਆ।