ਸ਼ਾਹਜਹਾਂਪੁਰ, 27 ਫਰਵਰੀ
ਉੱਤਰ ਪ੍ਰਦੇਸ਼ ਦੇ ਸ਼ਾਹਜਹਾਂਪੁਰ ਜ਼ਿਲ੍ਹੇ ਵਿਚ ਅੱਜ ਸਵੇਰੇ ਕਾਰ ਦੇ ਦਰੱਖਤ ਨਾਲ ਟਕਰਾਉਣ ਕਾਰਨ ਦੋ ਵਿਦਿਆਰਥਣਾਂ ਸਮੇਤ ਚਾਰ ਵਿਦਿਆਰਥੀਆਂ ਦੀ ਮੌਤ ਹੋ ਗਈ ਅਤੇ ਛੇ ਗੰਭੀਰ ਜ਼ਖ਼ਮੀ ਹੋ ਗਏ। ਇਹ ਸਾਰੇ 10ਵੀਂ ਬੋਰਡ ਦੀ ਪ੍ਰੀਖਿਆ ਦੇਣ ਜਾ ਰਹੇ ਸਨ। ਥਾਣਾ ਕੈਂਟ ਖੇਤਰ ਦੇ ਪਿੰਡ ਬਰੇਂਦਰਾ ਦੇ ਵਸਨੀਕ 10 ਵਿਦਿਆਰਥੀ ਅੱਜ ਸਵੇਰੇ 10ਵੀਂ ਜਮਾਤ ਦੀ ਗਣਿਤ ਦੀ ਪ੍ਰੀਖਿਆ ਦੇਣ ਲਈ ਜੈਤੀਪੁਰ ਸਥਿਤ ਸਕੂਲ ਵਿੱਚ ਕਾਰ (ਈਕੋ) ਵਿੱਚ ਬੈਠ ਕੇ ਜਾ ਰਹੇ ਸਨ। ਕਾਰ ਦਾ ਟਾਇਰ ਫਟ ਗਿਆ ਅਤੇ ਇਹ ਬੇਕਾਬੂ ਹੋ ਕੇ ਦਰੱਖਤ ਨਾਲ ਜਾ ਟਕਰਾਈ ਅਤੇ ਖਾਈ ਵਿੱਚ ਪਲਟ ਗਈ।