ਪੰਜਾਬ ਭਾਜਪਾ ਵੱਲੋ 35 ਜਿਲਾ ਪ੍ਰਧਾਨ 2 ਬੁਲਾਰੇ 2 ਮੀਡੀਆ ਪੈਨਲਿਸਟ ਤੇ ਅਨੁਸ਼ਾਸਨੀ ਕਮੇਟੀ ਤੇ ਹੋਰ ਅਹੁਦੇਦਾਰਾਂ ਦਾ ਐਲਾਨ

ਚੰਡੀਗੜ –ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਸ੍ਰੀ ਸੁਨੀਲ ਜਾਖੜ ਨੇ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਡਾ ਤੇ ਸਮੁੱਚੀ ਸੀਨੀਅਰ ਲੀਡਰਸ਼ਿਪ ਨਾਲ ਸਲਾਹ ਮਸ਼ਵਰੇ ਨਾਲ ਤੋ ਬਾਅਦ ਸੂਬਾ ਅਨੁਸ਼ਾਸਨੀ ਕਮੇਟੀ ,35 ਜਿਲਾ ਪ੍ਰਧਾਨ 6 ਸੈੱਲਾਂ ਦੇ ਕਨਵੀਨਰ/ਕੋਆਰਡੀਨੇਟਰ 2 ਬੁਲਾਰੇ ਤੇ 2 ਪੈਨਲਿਸਟ ਦੀਆਂ ਨਿਯੁਕਤੀਆਂ ਕੀਤੀਆਂ ਗਈਆਂ ।ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਨੂੰ ਅਨੁਸਾਸਨੀ ਕਮੇਟੀ ਦਾ ਚੇਅਰਮੈਨ ,ਬਕਸ਼ੀ ਰਾਮ ਅਰੋੜਾ ਤੇ ਐਨ ਕੇ ਵਰਮਾ ਨੂੰ ਮੈਂਬਰ ਲਗਾਇਆ ਗਿਆ ਹੈ ।ਰਨਜਾਮ ਕਾਮਰਾ ਨੂੰ ਸੂਬੇ ਦੇ ਸੈਂਲਾ ਦਾ ਕੋਆਰਡੀਨੇਟਰ ,ਅਜੇ ਅਰੋੜਾ ਨੂੰ ਸੂਬਾ ਸੋਸ਼ਲ ਮੀਡੀਆ ਕਨਵੀਨਰ ,ਵੀਨੀਤ ਜੋਸ਼ੀ ਨੂੰ ਮੀਡੀਆ ਮੈਨੇਜਮੈਂਟ ਸੈੱਲ਼ ਕਨਵੀਨਰ ,ਐਸ਼ ਐਸ਼ ਚੰਨੀ ਨੂੰ ਕੋਆਰਡੀਨੇਟਰ ਇਲੈਕਟਰੋਨਿਕ ਮੀਡੀਆ ,ਅੰਕਿਤ ਸ਼ਰਮਾ ਨੂੰ ਸੂਬਾ ਪ੍ਰਧਾਨ ਦਫ਼ਤਰ ਕੋਆਰਡੀਨੇਟਰ ਅਤੇ ਕੇ ਕੇ ਮਲਹੋਤਰਾ ਨੂੰ ਸਟੇਟ ਕਾਨਵੀਨਰ ਮਿਉਨਿਸਪਲ ਸੈਲ ਲਗਾਇਆ ਗਿਆ ਹੈ ।ਰਾਜੀਵ ਕਤਨਾ ਅਤੇ ਅਮਿਤ ਗੋਸਾਈ ਨੂੰ ਬੁਲਾਰਾ ,ਸੰਜੀਵ ਸ਼ੇਰੂ ਸੱਚਦੇਵਾ ਅਤੇ ਗੁਰਚਰਨ ਸਿੰਘ ਨੂੰ ਸੂਬਾ ਪੈਨਲਿਸਟ ਨਿਯੁਕਤ ਕੀਤਾ ਗਿਆ ਹੈ ।ਜਿਲਾ ਪ੍ਰਧਾਨ ਵਿੱਚ ਮਨਜੀਤ ਸਿੰਘ ਮੰਨਾ ਨੂੰ ਸ੍ਰੀ ਅੰਮ੍ਰਿਤਸਰ ਦਿਹਾਤੀ ,ਹਰਵਿੰਦਰ ਸਿੰਘ ਸੰਧੂ ਨੂੰ ਅੰਮ੍ਰਿਤਸਰ ਸ਼ਹਿਰੀ ,ਯਾਦਵਿੰਦਰ ਸਿੰਘ ਸ਼ੰਟੀ ਨੂੰ ਬਰਨਾਲਾ ,ਹਰਸਿਮਰਨ ਸਿੰਘ ਵਾਲੀਆ ਨੂੰ ਬਟਾਲਾ ,ਰਵੀਪ੍ਰੀਤ ਸਿੰਘ ਸਿੱਧੂ ਨੂੰ ਬਠਿੰਡਾ ਦਿਹਾਤੀ ,ਸਰੂਪ ਚੰਦ ਸਿੰਗਲਾ ਨੂੰ ਬਠਿੰਡਾ ਸ਼ਹਿਰੀ ,ਗਰੁਵ ਕੱਕੜ ਨੂੰ ਫਰੀਦਕੋਟ ,ਦੀਦਾਰ ਸਿੰਘ ਭੱਟੀ ਨੂੰ ਸ੍ਰੀ ਫਤਹਿਗੜ ਸਹਿਬ ,ਸੁਖਵਿੰਦਰ ਪਾਲ ਸਿੰਘ ਕਾਕਾ ਨੂੰ ਫਾਜਿਲਕਾ ,ਸ਼ਮਸ਼ੇਰ ਸਿੰਘ ਨੂੰ ਫਿਰੋਜਪੁਰ ,ਸ਼ਿਵਵੀਰ ਰਾਜਨ ਨੂੰ ਗੁਰਦਾਸਪੁਰ ,ਨਿਪੁੰਨ ਸ਼ਰਮਾ ਨੂੰ ਹੁਸ਼ਿਆਰਪੁਰ ,ਅਜੇ ਕੌਸ਼ਲ ਸੇਥੂ ਨੂੰ ਹੁਸ਼ਿਆਰਪੁਰ ਦਿਹਾਤੀ ,ਇੰਦਰਪਾਲ ਸਿੰਘ ਧਾਲੀਵਾਲ ਨੂੰ ਜਗਰਾਂਓ ,ਸ਼ੁਸ਼ੀਲ ਸ਼ਰਮਾ ਨੂੰ ਜਲੰਧਰ ,ਰਣਜੀਤ ਸਿੰਘ ਨੂੰ ਪਵਾਰ ਨੂੰ ਜਲੰਧਰ ਰੂਰਲ ਨਾਰਥ ,ਮੁਨੀਸ਼ ਧੀਰ ਨੂੰ ਜਲੰਧਰ ਰੂਰਲ ਸਾਊਥ ,ਰਣਜੀਤ ਸਿੰਘ ਖੋਜੇਵਾਲ ਨੂੰ ਕਪੂਰਥਲਾ .ਭੁਪਿੰਦਰ ਸਿੰਘ ਚੀਮਾ ਨੂੰ ਖੰਨਾ ,ਰਾਮਿੰਦਰ ਸਿੰਘ ਸੰਗੋਵਾਲ ਨੂੰ
ਲੁਧਿਆਣਾ ਰੂਰਲ ,ਰਾਜਨੀਸ਼ ਧੀਮਾਨ ਨੂੰ ਲੁਧਿਆਣਾ ਸ਼ਹਿਰੀ ,ਅਮਨ ਥਾਪਰ ਨੂੰ ਮਲੇਰਕੋਟਲਾ ,ਰਕੇਸ਼ ਜੈਨ ਨੂੰ ਮਾਨਸਾ ,ਸੀਮਾਂਤ ਗਰਗ ਨੂੰ ਮੋਗਾ ਸੰਜੀਵ ਵਸ਼ਿਸਟ ਨੂੰ ਮੋਹਾਲੀ ,ਸਤੀਸ਼ ਅਸੀਜਾ ਨੂੰ ਮੁਕਤਸਰ ,ਰਾਜਵਿੰਦਰ ਸਿੰਘ ਲੱਕੀ ਨੂੰ ਨਵਾਂ ਸ਼ਹਿਰ ,ਵਿਜੇ ਸ਼ਰਮਾ ਨੂੰ ਪਠਾਨਕੋਟ ,ਜਸ਼ਪਾਲ ਸਿੰਘ ਗਗਰੋਲੀ ਨੂੰ ਪਟਿਆਲ਼ਾ ਉੱਤਰ ,ਹਰਮੇਸ਼ ਗੋਇਲ ਨੂੰ ਪਟਿਆਲ਼ਾ ਦੱਖਣ ,ਸੰਜੀਵ ਬਿੱਟੂ ਨੂੰ ਪਟਿਆਲ਼ਾ ਸ਼ਹਿਰੀ ,ਅਜੇਵੀਰ ਸਿੰਘ ਲਾਲਪੁਰਾ ਨੂੰ ਰੋਪੜ ,ਧਰਮਿੰਦਰ ਸਿੰਘ ਨੂੰ ਸੰਗਰੂਰ 1,ਅੰਮ੍ਰਿਤ ਸਿੰਘ ਚੱਠਾ ਨੂੰ ਸੰਗਰੂਰ 2 ਤੇ ਹਰਜੀਤ ਸਿੰਘ ਨੂੰ ਤਰਨਤਾਰਨ ਦਾ ਜਿਲਾ ਪ੍ਰਧਾਨ ਲਗਾਇਆ ਗਿਆ ਹੈ ।

Leave a Reply

Your email address will not be published. Required fields are marked *