35 IAS/PCS ਤਬਾਦਲੇ ਉੜੀਸਾ ਕੇਡਰ ਤੋਂ ਪੰਜਾਬ ਕੇਡਰ ਵਿੱਚ ਰਲੇਵੇਂ ਵਾਲੀ ਆਈਏਐਸ ਅਧਿਕਾਰੀ ਗੌਰੀ ਪਰਾਸ਼ਰ ਜੋਸ਼ੀ ਨੂੰ ਸਕੂਲ ਸਿੱਖਿਆ ਦੀ ਵਿਸ਼ੇਸ਼ ਸਕੱਤਰ ਨਿਯੁਕਤ ਕੀਤਾ ਗਿਆ ਹੈ, ਉਹ ਪੰਚਕੂਲਾ ਦੇ ਜ਼ਿਲ੍ਹਾ ਕੁਲੈਕਟਰ ਰਹਿ ਚੁੱਕੇ ਹਨ। ਉਨ੍ਹਾਂ ਦੇ ਪਤੀ ਅਜੀਤ ਬਾਲਾਜੀ ਜੋਸ਼ੀ ਹਰਿਆਣਾ ਸ਼ਹਿਰੀ ਵਿਕਾਸ ਅਥਾਰਟੀ ਦੇ ਪ੍ਰਸ਼ਾਸਕ ਹਨ। ਚੰਡੀਗੜ੍ਹ ਤੋਂ ਪੰਜਾਬ ਪਰਤੇ ਪੀਸੀਐਸ ਅਧਿਕਾਰੀ ਰਾਕੇਸ਼ ਪੋਪਲੀ ਨੂੰ ਮਾਰਕਫੈੱਡ ਦਾ ਚੀਫ਼ ਮੈਨੇਜਰ ਪਰਸਨਲ ਨਿਯੁਕਤ ਕੀਤਾ ਗਿਆ ਹੈ।
ਪੰਜਾਬ ਵਿੱਚ ਫਿਰ ਵੱਡਾ ਪ੍ਰਸ਼ਾਸਨਿਕ ਫੇਰਬਦਲ
