ਮੋਹਾਲੀ 22 ਦਸੰਬਰ ਐਸ ਸੀ ਬੀ ਸੀ ਪੰਚਾਇਤ ਪੰਚਾਇਤ ਦੇ ਬੈਨਰ ਹੇਠ ਕੰਮ ਕਰ ਰਹੀ ਰਿਜਰਵੇਸ਼ਨ ਚੋਰ ਫੜ੍ਹੋ ਮੋਰਚੇ ਦੀ ਕਾਰਜਕਾਰੀ ਕਮੇਟੀ ਵੱਲੋਂ ਅੱਜ ਪੰਜਾਬ ਸਰਕਾਰ ਦਾ ਮੋਹਾਲੀ ਫੇਜ 7 ਦੇ ਚੌਂਕ ਵਿੱਚ ਅਰਥੀ ਫੂਕ ਕੇ ਮੁਜਾਹਰੇ ਕੀਤਾ ਗਿਆ। ਉਪਰੰਤ ਪੰਜਾਬ ਦੇ ਵੱਖ ਵੱਖ ਜਿਲਿਆਂ ਤੋ ਆਏ ਆਗੂਆਂ ਨੇ ਸਖਤ ਫੈਸਲਾ ਲੈਂਦਿਆਂ ਫੇਜ 7 ਦੇ ਚੌਕ ਕੋਲ ਹੀ ਰਿਜਰਵੇਸ਼ਨ ਚੋਰ ਫੜ੍ਹੋ ਪੱਕਾ ਮੋਰਚਾ ਲਗਾ ਲਿਆ। ਹਾਜਰੀਨ ਨੂੰ ਸੰਬੋਧਨ ਕਰਦਿਆਂ ਮੋਰਚੇ ਦੇ ਪ੍ਰਮੁੱਖ ਆਗੂ ਜਸਵੀਰ ਸਿੰਘ ਪਮਾਲੀ ਨੇ ਕਿਹਾ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਨੇ ਸੂਬੇ ਦੇ ਦਲਿਤ ਵਰਗ ਨਾਲ ਵੱਡਾ ਧੱਕਾ ਕਰਕੇ 2 ਮਹੀਨੇ ਪਹਿਲਾਂ ਜੋ ਇਹ ਮੋਰਚਾ ਡਾਇਰੈਕਟਰ ਭਲਾਈ ਵਿਭਾਗ ਦੇ ਦਫਤਰ ਦੇ ਬਾਹਰ ਲੱਗਾਂ ਸੀ ਨੂੰ 15 ਦਿਨ ਦਾ ਵਾਅਦਾ ਦੇ ਕੇ ਕੁਝ ਸਮੇ ਲਈ ਖਤਮ ਕਰਵਾ ਦਿੱਤਾ ਸੀ ਜਿਸ ਕਰਕੇ ਪੰਜਾਬ ਦੇ ਦਲਿਤ ਵਰਗ ਦੇ ਮਨਾਂ ਵਿੱਚ ਸਰਕਾਰ ਦੇ ਖਿਲਾਫ ਵੱਡਾ ਰੋਸ਼ ਪਾਇਆ ਜਾ ਰਿਹਾ ਸੀ ਜਿਸਨੂੰ ਵੇਖਦੇ ਹੋਏ ਅੱਜ ਫਿਰ ਤੋ ਰਿਜਰਵੇਸ਼ਨ ਚੋਰ ਫੜੋ ਮੋਰਚਾ ਲਗਾਇਆ ਗਿਆ ਹੈ। ਹੁਣ ਇਸ ਮੋਰਚੇ ਰਾਹੀ ਉਹਨਾਂ ਸਾਰੇ ਜਾਅਲੀ ਐਸ ਸੀ ਸਰਟੀਫਿਕੇਟ ਧਾਰਕਾਂ ਨੂੰ ਸਿਕੰਜੇ ਵਿੱਚ ਲਿਆ ਜਾਵੇਗਾ ਜਿੰਨਾਂ ਨੇ ਕਿਸੇ ਯੋਗ ਐਸ ਸੀ ਉਮੀਦਵਾਰਾਂ ਦੇ ਹੱਕਾਂ ਤੇ ਡਾਕਾ ਮਾਰਿਆਂ ਹੈ। ਪਮਾਲੀ ਨੇ ਅੱਗੇ ਕਿਹਾ ਕਿ ਭਾਂਵੇ ਕਿ ਪਿਛਲੇ ਮੋਰਚੇ ਵਿੱਚ ਪੰਜਾਬ ਸਰਕਾਰ ਨੇ ਤਰੀਕੇ ਨਾਲ ਜਾਅਲੀਆਂ ਨੂੰ ਬਚਾ ਲਿਆ ਪਰ ਇਸ ਵਾਰ ਮਾਨ ਸਰਕਾਰ ਨੂੰ ਜਾਅਲੀ ਐਸ ਸੀ ਸਰਟੀਫਿਕੇਟ ਧਾਰਕਾਂ ਦੀ ਯਾਰੀ ਮਹਿੰਗੀ ਪਵੇਗੀ। ਹੋਰਨਾ ਤੋ ਇਲਾਵਾ ਬਲਜੀਤ ਸਿੰਘ ਸਲਾਣਾ ਪ੍ਰਧਾਨ ਐਸ ਸੀ ਬੀ ਸੀ ਅਧਿਆਪਕ ਯੂਨੀਅਨ ਪੰਜਾਬ, ਬਲਵਿੰਦਰ ਸਿੰਘ ਕੁੰਬੜ੍ਹਾ, ਅਵਤਾਰ ਸਿੰਘ ਸਹੋਤਾ ਕੋਟਕਪੁਰਾ, ਰੇਸ਼ਮ ਸਿੰਘ ਕਾਹਲੋ ਪ੍ਰਧਾਨ ਨਰੇਗਾ ਵਰਕਰ ਫਰੰਟ, ਪ੍ਰਭਦਿਆਲ ਸਾਬਕਾ ਮੈਂਬਰ ਐਸ ਸੀ ਕਮਿਸ਼ਨ, ਗੁਰਮੁਖ ਸਿੰਘ ਢੋਲਣਮਾਜਰਾ, ਰਣਧੀਰ ਸਿੰਘ ਝਾਂਮਪੁਰ, ਹਰਭਜਨ ਸਿੰਘ ਸੁੰਮਨ ਫਗਵਾੜਾ, ਅਜੈਬ ਸਿੰਘ ਬਠੋਈ ਪਟਿਆਲਾ ਆਦਿ ਨੇ ਵੀ ਸੰਬੋਧਨ ਕੀਤਾ। ਇਸ ਸਮੇ ਗੁਰਪ੍ਰੀਤ ਸਿੰਘ ਕੋਟਕਪੁਰਾ, ਰਜਿੰਦਰ ਸਿੰਘ ਰਾਜੂ ਜੋਧਾਂ ਪ੍ਰਧਾਨ ਸ੍ਰੀ ਗੁਰੂ ਰਵਿਦਾਸ ਫੈਡਰੇਸ਼ਨ, ਤਰਸੇਮ ਸਿੰਘ ਚੁੰਬਰ ਫਗਵਾੜਾ, ਕਰਮਜੀਤ ਸਿੰਘ ਪੱਕਾ, ਨਾਜਮ ਸਿੰਘ ਹੱਲ੍ਹਾ, ਕਾਮਰੇਡ ਹਰੀ ਸਿੰਘ, ਮਾਸਟਰ ਗੁਰਬਚਨ ਸਿੰਘ, ਰਾਜੂ ਡਾਬੀ ਪਾਤੜ੍ਹਾਂ, ਹਰਦੇਵ ਸਿੰਘ ਬੋਪਾਰਾਏ, ਰਣਧੀਰ ਸਿੰਘ ਝਾਂਮਪੁਰ ਫਤਿਹਗੜ੍ਹ ਸਾਹਿਬ, ਹਰਭਜਨ ਸਿੰਘ ਸੁੰਮਨ, ਛਿੰਦਰਪਾਲ ਸਿੰਘ ਫਗਵਾੜ੍ਹਾ, ਹਰਪ੍ਰੀਤ ਸਿੰਘ ਚੁਰਾਸੋਂ, ਸਨੀ ਸਿੰਘ ਬਠੋਈ ਕਲਾਂ, ਪ੍ਰੇਮ ਸਿੰਘ ਜੋਧਾਂ, ਅਮਰਜੀਤ ਸਿੰਘ ਬਿੱਟੂ ਜੋਧਾਂ, ਸੁਖਵਿੰਦਰ ਸਿੰਘ ਬਕਰਾਹਾਂ, ਹਰਬੰਸ ਲਾਲ ਮਹਿੰਦਰਾ, ਰਾਜ ਕੁਮਾਰ ਮਹਿਮੀ ਨਕੋਦਰ, ਗੁਰਛਿੰਦਰ ਸਿੰਘ ਫਗਵਾੜਾ, ਦਰਸ਼ਨ ਸਿੰਘ ਬਖਸੀਵਾਲਾ, ਰਾਜ ਸਿੰਘ ਬਖਸੀ ਵਾਲਾ, ਚਰਨਜੀਤ ਸਿੰਘ ਸਮਰਾਲਾ, ਬਲਵਿੰਦਰ ਸਿੰਘ ਸਮਰਾਲਾ, ਚਰਨਜੀਤ ਸਿੰਘ ਥਰੀਕੇ, ਜਰਨੈਲ ਸਿੰਘ ਖੱਟੜਾ, ਦਵਿੰਦਰਦੀਪ ਫਗਵਾੜਾ, ਕੁਲਵਿੰਦਰ ਸਿੰਘ ਮੁਕਤਸਰ, ਹਰਪਾਲ ਸਿੰਘ ਮੁੰਡੀ ਖਰੜ, ਕੇਸਰ ਸਿੰਘ ਪਟਿਆਲਾ, ਮਲਕੀਤ ਸਿੰਘ ਨਰੈਣਾ, ਪ੍ਰਿੰਸੀਪਲ ਬਨਵਾਰੀ ਲਾਲ, ਪ੍ਰਗਟ ਦੁਤਾਲ ਤੋ ਇਲਾਵਾ ਵੱਡੀ ਗਿਣਤੀ ਵਿੱਚ ਸੂਬੇ ਦੇ ਵੱਖ ਵੱਖ ਜਿਲਿਆਂ ਤੋ ਆਏ ਮੋਰਚੇ ਦੇ ਆਗੂ ਹਾਜਰ ਸਨ।
Related Posts
ਦੀਪ ਸਿੱਧੂ ਵਲੋਂ ਦਿੱਤੇ ਬਿਆਨ ‘ਤੇ ਕਿਸਾਨਾਂ ‘ਚ ਰੋਸ, ਮੁਆਫੀ ਦੀ ਕੀਤੀ ਮੰਗ
ਗੁਰਦਾਸਪੁਰ, 18 ਸਤੰਬਰ (ਦਲਜੀਤ ਸਿੰਘ)- ਪੰਜਾਬੀ ਅਦਾਕਾਰ ਦੀਪ ਸਿੱਧੂ ਵਲੋਂ ਬੀਤੀ ਦਿਨ ਦਿੱਤੇ ਗਏ ਬਿਆਨ ਨੂੰ ਲੈ ਕੇ ਕਿਸਾਨ ਜਥੇਬੰਦੀਆਂ…
ਗੁਰਦੁਆਰਾ ਦੂਖ ਨਿਵਾਰਨ ਸਾਹਿਬ ’ਚ ਸ਼ਰਾਬ ਪੀਣ ਵਾਲੀ ਜਨਾਨੀ ਦੀ ਹੋਈ ਅਸਲ ਸ਼ਨਾਖਤ, ਪਰਿਵਾਰ ਆਇਆ ਸਾਹਮਣੇ
ਪਟਿਆਲਾ – ਗੁਰਦੁਆਰਾ ਸ਼੍ਰੀ ਦੂਖਨਿਵਾਰਨ ਸਾਹਿਬ ਦੇ ਸਰੋਵਰ ਕੰਢੇ ਸ਼ਰਾਬ ਪੀਣ ਕਾਰਨ ਗੋਲ਼ੀਆਂ ਮਾਰ ਕੇ ਕਤਲ ਕੀਤੀ ਔਰਤ ਦਾ ਪਰਿਵਾਰ…
ਪੰਜਾਬ ‘ਚ ਕਿਸਾਨਾਂ ਦੀ ਸ਼ੁਰੂ ਹੋਈ ਭਾਰੀ ਲੁੱਟ, ਦੁੱਗਣੇ ਭਾਅ ‘ਤੇ ਵੇਚਿਆ ਜਾ ਰਿਹਾ ਝੋਨੇ ਦਾ ਬੀਜ
ਸਮਰਾਲਾ- ਪੰਜਾਬ ‘ਚ ਝੋਨੇ ਦੀ ਬਿਜਾਈ ਦਾ ਸੀਜ਼ਨ ਸ਼ੁਰੂ ਹੁੰਦੇ ਹੀ ਬੀਜ ਦੀ ਘਾਟ ਪੈਦਾ ਹੋਣ ਨਾਲ ਮੁਨਾਫਾਖ਼ੋਰਾਂ ਵੱਲੋਂ ਕਿਸਾਨਾਂ…