ਕਾਬੁਲ, 18 ਅਗਸਤ (ਦਲਜੀਤ ਸਿੰਘ)- ਤਾਲਿਬਾਨ ਨੇ ਅਫਗਾਨਿਸਤਾਨ ‘ਤੇ ਕਬਜ਼ਾ ਜਮਾ ਲਿਆ ਹੈ। ਇਸ ਦਰਮਿਆਨ ਅਫਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ ਗਨੀ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ ਹੈ। ਅਫਗਾਨ ਰਾਸ਼ਟਰਪਤੀ ਅਸ਼ਰਫ ਗਨੀ ਇਸ ਵੇਲੇ ਅਬੂਧਾਬੀ ‘ਚ ਮੌਜੂਦ ਹਨ। ਯੂ.ਏ.ਈ. ਸਰਕਾਰ ਨੇ ਖੁਦ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਨੇ ਗਨੀ ਨੂੰ ਸ਼ਰਨ ਦੇਣ ਦੀ ਗੱਲ ਕਬੂਲ ਕੀਤੀ ਹੈ। ਯੂ.ਏ.ਈ. ਸਰਕਾਰ ਨੇ ਮਨੁੱਖੀ ਆਧਾਰ ‘ਤੇ ਉਨ੍ਹਾਂ ਨੂੰ ਸ਼ਰਨ ਦੇਣ ਦੀ ਗੱਲ ਕੀਤੀ ਹੈ।
ਅਫਗਾਨਿਸਤਾਨ ‘ਚ ਵਿਗੜੇ ਹਾਲਾਤ ਦਰਮਿਆਨ ਭਾਰਤ ਸਮੇਤ ਕਈ ਦੇਸ਼ਾਂ ਦਾ ਉਥੋਂ ਆਪਣੇ ਲੋਕਾਂ ਨੂੰ ਕੱਢਣਾ ਜਾਰੀ ਹੈ। ਭਾਰਤ ਨੇ ਬੀਤੇ ਕਈ ਲੋਕਾਂ ਨੂੰ ਕੱਢਣਾ, ਅਗੇ ਵੀ ਇਹ ਮਿਸ਼ਨ ਜਾਰੀ ਰਹੇਗਾ। ਦੂਜੀ ਪਾਸੇ ਤਾਲਿਬਾਨ ਨੇ ਪ੍ਰੈੱਸ ਕਾਨਫਰੰਸ ਕਰ ਦੁਨੀਆ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਦੀ ਸਰਕਾਰ ਨੂੰ ਮਾਨਤਾ ਦਿੱਤਾ ਜਾਵੇ।