ਚੰਡੀਗੜ੍ਹ 14 ਦਸੰਬਰ -ਹਰਿਆਣਾ ਸੂਬੇ ਵਿੱਚ ਵੀ ਨਸ਼ੀਲੇ ਪਦਾਰਥਾਂ ਦਾ ਤੰਦੂਆਂ ਜਾਲ ਫੈਲਦਾ ਜਾ ਰਿਹਾ ਤੇ ਸੂਬੇ ਵਿੱਚ ਪਿਛਲੇ 11 ਮਹੀਨਿਆਂ ਵਿਚ ਹਰਿਆਣਾ ਨਾਰਕੋਟਿਕ ਬਿਊਰੋ ਨੇ ਨਸ਼ਿਆਂ ਦਾ ਧੰਦਾ ਕਰਦੇ 3500 ਵਿਆਕਤੀਆਂ ਨੂੰ ਗਿਰਫਤਾਰ ਕੀਤਾ ਹੈ। ਇਸ ਤੋਂ ਸਹਿਜੇ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਸਥਿਤੀ ਕੀ ਮੋੜ ਲੈ ਰਹੀ ਹੈ। ਹਰੇਕ ਮਹੀਨੇ 300 ਤੋਂ ਵੱਧ ਗਿਰਫਤਾਰ ਕੀਤੇ ਗਏ ਹਨ।
ਹਰਿਆਣਾ ਨਾਰਕੋਟਿਕ ਕੰਟਰੋਲ ਬਿਊਰੋ ਨੇ ਨਸ਼ੇ ਛੁਡਾਉਣ ਲਈ ਅਤੇ ਨਸ਼ਿਆਂ ਦਾ ਧੰਦਾ ਕਰਨ ਵਾਲਿਆਂ ਨੂੰ ਧੰਦਾ ਛੁਡਾਉਣ ਲਈ ਨਵੀਂ ਮੁਹਿੰਮ ਵਿੱਢਣ ਦੀ ਯੋਜਨਾ ਬਣਾਈ ਹੈ। ਇਸ ਦਾ ਹਿਰਦੇ ਪ੍ਰੀਵਰਤਨ ਅਭਿਆਨ ਰੱਖਿਆ ਗਿਆ ਹੈ। ਇਸ ਯੋਜਨਾ ਤਹਿਤ ਪਿੰਡ ਦੇ ਲੋਕ, ਪੁਜਾਰੀ ਦੇ ਸਾਹਮਣੇ ਇਕੱਠੇ ਹੋਣਗੇ ਤੇ ਇਕ ਬਰਤਨ ਵਿੱਚ ਲੂਣ ਪਾਇਆ ਜਾਵੇਗਾ ਤੇ ਨਸ਼ੇੜੀ ਅਤੇ ਧੰਦਾ ਕਰਨ ਵਾਲੇ ਸਭ ਦੇ ਸਾਹਮਣੇ ਸਹੁੰ ਖਾਣਗੇ ਕਿ ਉਹ ਭਵਿੱਖ ਅਜਿਹਾ ਨਹੀਂ ਕਰਨਗੇ। ਦੇਖਣਾ ਹੋਵੇਗਾ ਕਿ ਇਸ ਯੋਜਨਾ ਦੇ ਕਈ ਨਤੀਜੇ ਨਿਕਲਣਗੇ ਪਰ ਅਜੇ ਤਕ ਹਰਿਆਣਾ ਨਾਰਕੋਟਿਕ ਕੰਟਰੋਲ ਬਿਊਰੋ ਕਿਸੇ ਵੱਡੀ ਮੱਛੀ ਨੂੰ ਫੜਣ ਵਿਚ ਸਫ਼ਲ ਨਹੀਂ ਹੋ ਸਕੀ। ਇਸ ਸਥਿਤੀ ਨਸ਼ੀਲੇ ਪਦਾਰਥਾਂ ਦੇ ਧੰਦੇ ਨੂੰ ਰੋਕਣਾ ਆਸਾਨ ਨਹੀਂ ਹੋਵੇਗਾ।