ਬੋਸਟਨ : ਵਿਗਿਆਨੀਆਂ ਨੇ ਸੂਰ ਦੇ ਜੀਨਾਂ ਨੂੰ ਸੋਧ ਕੇ ਮਨੁੱਖ ਦੇ ਗੁਰਦੇ ਨਾਲ ਸਫਲਤਾਪੂਰਵਕ ਟ੍ਰਾਂਸਪਲਾਂਟ ਕੀਤਾ ਹੈ। ਹੁਣ ਮਰੀਜ਼ ਪੂਰੀ ਤਰ੍ਹਾਂ ਤੰਦਰੁਸਤ ਹੈ ਅਤੇ ਉਸਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ ਅਤੇ ਉਹ ਘਰ ਵਾਪਸ ਆ ਗਿਆ ਹੈ। ਇਸ ਸਫਲਤਾ ਨੇ ਭਾਰਤ ਸਮੇਤ ਦੁਨੀਆ ਭਰ ਦੇ ਗੁਰਦੇ ਫੇਲ੍ਹ ਹੋਣ ਤੋਂ ਪੀੜਤ ਲੱਖਾਂ ਮਰੀਜ਼ਾਂ ਲਈ ਉਮੀਦ ਦੀ ਕਿਰਨ ਲੈ ਕੇ ਆਈ ਹੈ ਕਿ ਉਨ੍ਹਾਂ ਨੂੰ ਟ੍ਰਾਂਸਪਲਾਂਟੇਸ਼ਨ ਲਈ ਬਹੁਤਾ ਇੰਤਜ਼ਾਰ ਨਹੀਂ ਕਰਨਾ ਪਵੇਗਾ।
ਮੈਸੇਚਿਉਸੇਟਸ ਜਨਰਲ ਹਸਪਤਾਲ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ ਕਿ ਜਨਵਰੀ ਵਿੱਚ ਸਰਜਨਾਂ ਨੇ ਇੱਕ 66 ਸਾਲਾ ਵਿਅਕਤੀ ਵਿੱਚ ਸੂਰ ਦਾ ਗੁਰਦਾ ਸਫਲਤਾਪੂਰਵਕ ਟ੍ਰਾਂਸਪਲਾਂਟ ਕੀਤਾ। ਇਹ ਗੁਰਦਾ ਇੱਕ ਸੂਰ ਦਾ ਹੈ ਜਿਸਦੇ ਜੀਨ ਬਦਲ ਦਿੱਤੇ ਗਏ ਸਨ। ਮਰੀਜ਼ ਦੇ ਗੁਰਦੇ ਫੇਲ੍ਹ ਹੋ ਗਏ ਸਨ।
ਟਿਮ ਐਂਡਰਿਊਜ਼ ਨੇ ਜਨਵਰੀ ਦੇ ਅਖੀਰ ਵਿੱਚ ਸੂਰ ਦੇ ਗੁਰਦੇ ਦੀ ਸਰਜਰੀ ਕਰਵਾਈ ਸੀ ਅਤੇ ਇੱਕ ਹਫ਼ਤੇ ਬਾਅਦ ਉਸਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਸੀ।