ਭਾਜਪਾ ਨੇ ਤਿੰਨੇ ਸੂਬਿਆਂ ਦੇ ਮੁੱਖ ਮੰਤਰੀ ਨਵੇਂ ਚਿਹਰੇ ਬਣਾਏ ਹਨ ਤੇ ਮੁੱਖ ਮੰਤਰੀ ਦੀ ਦੌੜ ਵਿੱਚ ਚਲ ਰਹੇ ਆਗੂਆਂ ਨੂੰ ਕੰਨੋਂ ਕੰਨ ਖ਼ਬਰ ਵੀ ਨਹੀਂ ਹੋਣ ਦਿੱਤੀ।
ਸਾਬਕਾ ਮੁੱਖ ਮੰਤਰੀ ਵਸੁੰਧਰਾ ਰਾਜੇ ਨੇ ਦਿੱਲੀ ਵਿੱਚ ਪਹੁੰਚ ਕਰਕੇ ਹਾਈਕਮਾਂਡ ਨਾਲ ਰਾਬਤਾ ਕਾਇਮ ਕੀਤਾ ਸੀ ਪਰ ਉਨ੍ਹਾਂ ਕੋਈ ਲਾਹਾ ਨਹੀਂ ਤੇ ਸਿਆਸੀ ਗਲਿਆਰਿਆਂ ਵਿਚ ਇਸ ਗੱਲ ਦੀ ਜ਼ੋਰਦਾਰ ਚਰਚਾ ਸੀ ਕਿ ਸਾਬਕਾ ਮੁੱਖ ਮੰਤਰੀ ਰਾਜੇ ਨੂੰ ਕਮਾਂਡ ਨਹੀਂ ਸੌਂਪੀ ਜਾਵੇਗੀ ਤੇ ਸ਼ਾਇਦ ਇਸ ਮੰਤਵ ਨਾਲ ਪਾਰਟੀ ਦੇ ਸੀਨੀਅਰ ਆਗੂ ਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੂੰ ਜ਼ਿੰਮੇਵਾਰੀ ਸੌਂਪੀ ਗਈ ਸੀ।
ਰਾਜ ਘਰਾਣੇ ਨਾਲ ਸਬੰਧਿਤ ਦਿਆ ਕੁਮਾਰੀ ਅਤੇ ਦਲਿਤ ਭਾਈਚਾਰੇ ਤੋਂ ਵਿਧਾਇਕ ਪ੍ਰੇਮ ਚੰਦ ਬੈਰਵਾ ਉਪ ਮੁੱਖ ਮੰਤਰੀ ਬਣਾਏ ਜਾਣਗੇ।
