ਅੰਮ੍ਰਿਤਸਰ,13 ਅਗਸਤ (ਦਲਜੀਤ ਸਿੰਘ)- ਅੰਮ੍ਰਿਤਸਰ ਦੇ ਰਣਜੀਤ ਐਵੇਨਿਊ ਇਲਾਕੇ ਵਿਚ ਹੈਂਡ ਗ੍ਰਨੇਡ ਮਿਲਣ ਨਾਲ ਸਨਸਨੀ ਫੈਲ ਗਈ। ਰਣਜੀਤ ਐਵੇਨਿਊ ਸਥਿਤ ਇਕ ਘਰ ਦੇ ਬਾਹਰ ਇਹ ਹੈਂਡ ਗ੍ਰਨੇਡ ਮਿਿਲਆ ਹੈ। ਜਿੱਥੇ ਇਹ ਗ੍ਰਨੇਡ ਮਿਿਲਆ ਹੈ, ਉਹ ਇਕ ਰਿਹਾਇਸ਼ੀ ਇਲਾਕਾ ਹੈ, ਜਿਸ ਤੋਂ ਬਾਅਦ ਲੋਕਾਂ ਵਿਚ ਕਾਫੀ ਦਹਿਸ਼ਤ ਪਾਈ ਜਾ ਰਹੀ ਹੈ। ਹੈਂਡ ਗ੍ਰਨੇਡ ਮਿਲਣ ਦੀ ਸੂਚਨਾ ਮਿਲਦਿਆਂ ਹੀ ਪੁਲਸ ਦੀਆਂ ਟੀਮਾਂ ਅਤੇ ਬੰਬ ਰੋਕੂ ਦਸਤੇ ਮੌਕੇ ’ਤੇ ਪਹੁੰਚ ਗਏ ਅਤੇ ਗ੍ਰਨੇਡ ਨੂੰ ਰੇਤਾਂ ਦੀ ਬੋਰੀਆਂ ਨਾਲ ਢੱਕ ਦਿੱਤਾ। ਬਾਅਦ ਵਿਚ ਮੌਕੇ ’ਤੇ ਪਹੁੰਚੇ ਸਪੈਸ਼ਲ ਬੰਬ ਰੋਕੂ ਦਸਤੇ ਨੇ ਇਸ ਨੂੰ ਡਿਿਫਊਜ਼ ਕਰ ਦਿੱਤਾ।
ਇਥੇ ਇਹ ਵੀ ਦੱਸਣਯੋਗ ਹੈ ਕਿ ਮਹਿਜ਼ ਪੰਜ ਦਿਨ ਪਹਿਲਾਂ ਹੀ ਅੰਮ੍ਰਿਤਸਰ ਦੇ ਹੀ ਸਰਹੱਦੀ ਪਿੰਡ ਬੱਚੀਵਿੰਡ ’ਚ ਡਰੋਨ ਦੇ ਰਸਤੇ ਪਾਕਿ ਵਲੋਂ ਸੁੱਟੇ ਗਏ ਆਰ. ਡੀ. ਐਕਸ. ਲੱਗੇ ਟਿਿਫਨ ਬੰਬ ਅਤੇ ਹੈਂਡ ਗ੍ਰਨੇਡ ਬਰਾਮਦ ਹੋਏ ਸਨ। ਜਿਸ ਤੋਂ ਬਾਅਦ ਪੰਜਾਬ ’ਚ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ।
ਪਾਕਿਸਤਾਨ ਵਲੋਂ ਡਰੋਨ ਦੇ ਰਸਤੇ ਭਾਰਤੀ ਸਰਹੱਦ ’ਚ ਸੁੱਟੀ ਗਈ ਹਥਿਆਰਾਂ ਦੀ ਖੇਪ ਦਾ ਇਹ ਪਹਿਲਾ ਮਾਮਲਾ ਨਹੀਂ ਹੈ ਜਦੋਂਕਿ ਸਤੰਬਰ 2019 ’ਚ ਵੀ ਆਈ. ਐੱਸ. ਆਈ. ਵਲੋਂ ਡਰੋਨ ਦੇ ਰਸਤੇ ਏ ਕੇ.-47 ਰਾਇਫਲਸ ਅਤੇ ਗੋਲੀ ਸਿੱਕਾ ਦੀ ਖੇਪ ਨੂੰ ਪੰਜਾਬ ਦੀ ਖੂਫ਼ੀਆ ਏਜੰਸੀ ਕਾਊਂਟਰ ਇੰਟੈਲੀਜੈਂਸ ਨੇ ਬੇਨਕਾਬ ਕੀਤਾ ਸੀ। ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸੁਰੱਖਿਆ ਏਜੰਸੀਆਂ ਪਾਕਿਸਤਾਨ ਦੇ ਭਾਰਤੀ ਸਰਹੱਦ ’ਚ ਘਿਣਾਉਣੇ ਇਰਾਦਿਆਂ ਨੂੰ ਬੇਨਕਾਬ ਕਰਨ ’ਚ ਲੱਗੀ ਹੋਈ ਹੈ। ਲਗਾਤਾਰ ਉਨ੍ਹਾਂ ਚਿਹਰਿਆਂ ਨੂੰ ਪਛਾਣਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਨ੍ਹਾਂ ਲਈ ਡਰੋਨ ਦੇ ਰਸਤੇ ਆਰ. ਡੀ.ਐਕਸ. ਲੱਗੇ ਟਿਿਫਨ ਬੰਬ ਅਤੇ ਹੈਂਡ ਗ੍ਰਨੇਡ ਅਤੇ ਗੋਲੀ ਸਿੱਕਾ ਸੁੱਟਿਆ ਗਿਆ ਸੀ।