Punjab Vidhansabha : ਇਕ ਦਿਨ ਪਹਿਲਾਂ ਹੀ ਸੈਸ਼ਨ ਖ਼ਤਮ, 30 ਅਕਤੂਬਰ ਨੂੰ SC ਦਾ ਰੁਖ਼ ਕਰੇਗੀ ਮਾਨ ਸਰਕਾਰ

ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਦੇ ਇਤਿਹਾਸ ’ਚ ਪਹਿਲੀ ਵਾਰ ਸਮੁੱਚੀ ਪੇਪਰਲੈੱਸ ਕਾਰਵਾਈ ਸ਼ੁਰੂ ਹੋ ਗਈ ਹੈ।। ਸੈਸ਼ਨ ਸਵੇਰੇ ਗਿਆਰਾਂ ਵਜੇ ਸ਼ੁਰੂ ਹੋਇਆ। ਸੈਸ਼ਨ ‘ਚ ਸਭ ਤੋਂ ਪਹਿਲਾਂ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਜਿਸ ਵਿਚ ਗਾਇਕ ਸੁਰਿੰਦਰ ਸ਼ਿੰਦਾ, ਸ਼ਹੀਦ ਅੰਮ੍ਰਿਤਪਾਲ ਸਿੰਘ ਨੂੰ ਵੀ ਸ਼ਰਧਾਜਲੀ ਭੇਟ ਕੀਤੀ ਗਈ। ਸਦਨ ਦੀ ਕਾਰਵਾਈ ਮੁਲਤਵੀ ਹੋਣ ਤੋਂ ਮਗਰੋਂ ਮੁੜ ਸ਼ੁਰੂ ਹੋ ਗਈ ਹੈ। ਕਾਂਗਰਸ ਨੇ ਗਵਰਨਰ ਨਾਲ ਤਕਰਾਰ ਦਾ ਮੁੱਦਾ ਚੁੱਕਿਆ ਹੈ। ਜ਼ਿਕਰਯੋਗ ਹੈ ਕਿ ਗਵਰਨਰ ਨੇ ਵਿਧਾਨ ਸਭਾ ਸੈਸ਼ਨ ਨੂੰ ਗੈਰ-ਕਾਨੂੰਨੀ ਦੱਸਿਆ ਸੀ। ਜਿਸ ਦਾ ਹੀ ਮੁੱਦਾ ਕਾਂਗਰਸ ਵੱਲੋਂ ਚੁੱਕਿਆ ਗਿਆ ਹੈ।

ਨਵੰਬਰ ਦੇ ਪਹਿਲੇ ਹਫ਼ਤੇ ਮੁੜ ਸੈਸ਼ਨ ਬੁਲਾਵਾਂਗੇ : CM ਮਾਨ

ਅਣਮਿੱਥੇ ਸਮੇਂ ਲਈ ਕਾਰਵਾਈ ਮੁਲਤਵੀ ਕਰਨ ਦੇ ਨਾਲ ਹੀ ਵਿਧਾਨ ਸਭਾ ਦਾ ਸੈਸ਼ਨ ਇਕ ਦਿਨ ਪਹਿਲਾਂ ਹੀ ਖ਼ਤਮ ਹੋ ਗਿਆ। ਸੀਐੱਮ ਮਾਨ ਨੇ ਕਿਹਾ ਕਿ ਅਸੀਂ ਇਸ ਸੈਸ਼ਨ ਲਈ 30 ਅਕਤੂਬਰ ਸੁਪਰੀਮ ਕੋਟਰ ਦਾ ਰੁਖ਼ ਕਰਾਂਗੇ। ਨਵੰਬਰ ਦੇ ਪਹਿਲੇ ਹਫ਼ਤੇ ਮੁੜ ਸੈਸ਼ਨ ਬੁਲਾਵਾਂਗੇ।

ਪੰਜਾਬ ਵਿਧਾਨ ਸਭਾ ‘ਚ ਪ੍ਰਤਾਪ ਬਾਜਵਾ ਨੇ ਸਵਾਲ ਕੀਤਾ ਗਿਆ ਕਿ ਰਾਜਪਾਲ ਸੈਸ਼ਨ ਨੂੰ ਗੈਰ-ਕਾਨੂੰਨੀ ਮੰਨ ਰਹੇ ਹਨ। ਕਿਰਪਾ ਕਰਕੇ ਦੱਸੋ ਕਿ ਸੈਸ਼ਨ ਕਾਨੂੰਨੀ ਹੈ ਜਾਂ ਗੈਰ-ਕਾਨੂੰਨੀ। ਸਪੀਕਰ ਕੁਲਤਾਰ ਸੰਧਵਾ ਨੇ ਕਿਹਾ ਕਿ ਸਪੀਕਰ ਹੋਣ ਦੇ ਨਾਤੇ ਉਹ ਸੈਸ਼ਨ ਨੂੰ ਕਾਨੂੰਨੀ ਸਮਝਦੇ ਹਨ। ਕੈਬਨਿਟ ਮੰਤਰੀ ਹਰਪਾਲ ਚੀਮਾ ਨੇ ਕਿਹਾ ਕਿ ਸੈਸ਼ਨ ਕਾਨੂੰਨੀ ਹੈ। ਸਦਨ ਵਿੱਚ ਹੰਗਾਮਾ ਮਚਿਆ ਹੋਇਆ ਹੈ।

Leave a Reply

Your email address will not be published. Required fields are marked *